ਨੀਲ ਨਿਤਿਨ ਮੁਕੇਸ਼ ਨੇ ਆਪਣੀ ਧੀ ਨਾਲ ਕੀਤਾ ਦਿਲ ਨੂੰ ਛੂਹ ਜਾਣ ਵਾਲਾ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਬਾਲੀਵੁੱਡ ਦੇ ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੀ ਲਾਡੋ ਰਾਣੀ ਧੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੀ ਧੀ ਨੂਰਵੀ ਨੂੰ ਗੋਦ ‘ਚ ਚੁੱਕਿਆ ਹੋਇਆ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਕਿਸੇ ਨੇ ਲੱਭ ਲਿਆ ਆਪਣੇ ਪਿਤਾ ਲਈ Papa Daughter ਡਾਂਸ ਸੌਂਗ’
View this post on Instagram
ਇਸ ਵੀਡੀਓ ‘ਚ ਨੀਲ ਨਿਤਿਨ ਨੇ ਇੰਡੀਅਨ ਡਰੈੱਸ ਪਾਈ ਹੋਈ ਹੈ ਤੇ ਬੇਟੀ ਪਿੰਕ ਤੇ ਵ੍ਹਾਈਟ ਰੰਗ ਦੀ ਫਰਾਕ ‘ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਇੰਟਰਨੈੱਟ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਵਾਰ ਇੰਸਟਾਗ੍ਰਾਮ ਉੱਤੇ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ਉੱਤੇ ਬਾਲੀਵੁੱਡ ਹਸਤੀਆਂ ਨੇ ਕਮੈਂਟਸ ਕਰਕੇ ਤਾਰੀਫ਼ ਕੀਤੀ ਹੈ।
ਜੇ ਗੱਲ ਕਰੀਏ ਨੀਲ ਨਿਤਿਨ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਸਿਲਵਰ ਸਕਰੀਨ ਉੱਤੇ ਨਜ਼ਰ ਆਉਣ ਵਾਲੇ ਹਨ। ਜੀ ਹਾਂ ਉਨ੍ਹਾਂ ਦੀ ਫ਼ਿਲਮ Bypass Road ਇੱਕ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ 7 ਖੂਨ ਮਾਫ, ਜਾਨੀ ਗਦਾਰ, ਆ ਦੇਖੇਂ ਜਰਾ, ਨਿਊਯਾਰਕ ਤੇ ਵਜੀਰ ਵਰਗੀਆਂ ਫ਼ਿਲਮਾਂ ‘ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।