ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਨੂੰ ਹੋਇਆ ਇੱਕ ਮਹੀਨਾ, ਨੇਹਾ ਨੇ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਪਤੀ ਰੋਹਨ ਨੂੰ ਕੀਤਾ ਵਿਸ਼, ਤਿੰਨ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ
Lajwinder kaur
November 25th 2020 11:41 AM --
Updated:
November 25th 2020 11:43 AM

ਬਾਲੀਵੁੱਡ ਦੀ ਬਾਕਮਾਲ ਦੀ ਗਾਇਕਾ ਨੇਹਾ ਕੱਕੜ ਜੋ ਕਿ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ਵਟੋਰ ਰਹੀ ਹੈ । ਹਾਲ ਹੀ ‘ਚ ਨੇਹਾ ਕੱਕੜ ਨੇ ਵਿਆਹ ਦੇ ਇੱਕ ਮਹੀਨੇ ਪੂਰਾ ਹੋਣ ਮੌਕੇ ਉੱਤੇ ਪਿਆਰੀ ਜਿਹੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ ।
ਇਸ ਵੀਡੀਓ ‘ਚ ਨੇਹਾ ਤੇ ਰੋਹਨ ਦੀ ਰੋਮਾਂਟਿਕ ਦ੍ਰਿਸ਼ ਦੇਖਣ ਨੂੰ ਮਿਲ ਰਹੇ ਨੇ। ਦੋਵੇਂ ਜਾਣੇ ਕੇਕ ਕੱਟਦੇ ਹੋਏ ਵੀ ਨਜ਼ਰ ਆ ਰਹੇ ਨੇ । ਨੇਹਾ ਨੇ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਜਿਸ ਚ ਉਨ੍ਹਾਂ ਨੇ ਰੋਹਨ ਤੇ ਆਪਣੇ ਸੁਹਰੇ ਪਰਿਵਾਰ ਲਈ ਪਿਆਰ ਪ੍ਰਗਟ ਕੀਤਾ ਹੈ ।
ਇਸ ਵੀਡੀਓ ਨੂੰ ਤਿੰਨ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਨਵੀਂ ਵਿਆਹੀ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ । ਉਧਰ ਰੋਹਨਪ੍ਰੀਤ ਸਿੰਘ ਨੇ ਵੀ ਨੇਹਾ ਦੇ ਲਈ ਰੋਮਾਂਟਿਕ ਪੋਸਟ ਪਾ ਕੇ ਵਿਸ਼ ਕੀਤਾ ਹੈ ।
View this post on Instagram