ਨੇਹਾ ਕੱਕੜ ਨੇ ਰੋਹਨਪ੍ਰੀਤ ਨਾਲ ਮਾਂ ਦਾ ਮਨਾਇਆ ਜਨਮ ਦਿਨ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
Shaminder
July 22nd 2021 02:39 PM
ਨੇਹਾ ਕੱਕੜ ਨੇ ਬੀਤੇ ਦਿਨ ਆਪਣੀ ਮਾਂ ਦਾ ਜਨਮ ਦਿਨ ਮਨਾਇਆ ।ਇਸ ਮੌਕੇ ਗਾਇਕਾ ਨੇ ਕੁਝ ਤਸਵੀਰਾਂ ਵੀ ਆਪਣੀ ਮਾਂ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਸਾਂਝੀਆਂ ਕੀਤੀਆਂ ਹਨ । ਇਸ ‘ਚ ਪੂਰਾ ਪਰਿਵਾਰ ਨੇਹਾ ਕੱਕੜ ਦੀ ਮਾਂ ਦਾ ਜਨਮ ਦਿਨ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਨੇਹਾ ਕੱਕੜ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਪਣੀ ਮਾਂ ਨੂੰ ਬਰਥਡੇ ਵਿਸ਼ ਕੀਤਾ ਹੈ ।