ਨੇਹਾ ਕੱਕੜ ਇਸ ਤਰ੍ਹਾਂ ਦਿਵਿਆਂਗ ਵਿਅਕਤੀ ਦੀ ਮਦਦ ਕਰਦੀ ਆਈ ਨਜ਼ਰ, ਵੇਖੋ ਵੀਡੀਓ

By  Shaminder October 27th 2022 06:24 PM

ਨੇਹਾ ਕੱਕੜ (Neha Kakkar) ਆਪਣੀ ਦਰਿਆ ਦਿਲੀ ਦੇ ਲਈ ਜਾਣੀ ਜਾਂਦੀ ਹੈ ।ਉਹ ਅਕਸਰ ਲੋਕਾਂ ਦੀ ਮਦਦ ਕਰਦੀ ਦਿਖਾਈ ਦਿੰਦੀ ਹੈ । ਇੱਕ ਵਾਰ ਫਿਰ ਤੋਂ ਗਾਇਕਾ ਨੂੰ ਇੱਕ ਦਿਵਿਆਂਗ ਦੀ ਮਦਦ ਕਰਦੇ ਹੋਏ ਵੇਖਿਆ ਗਿਆ ਹੈ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੀ ਕਾਰ ‘ਚ ਸਵਾਰ ਹੋਣ ਤੋਂ ਪਹਿਲਾਂ ਇੱਕ ਸ਼ਖਸ ਜੋ ਕਿ ਦਿਵਿਆਂਗ ਹੈ ਅਤੇ ਨੇਹਾ ਵੱਲ ਵੱਧਦਾ ਹੈ ।

inside image of neha kakkar

ਹੋਰ ਪੜ੍ਹੋ : ਕਾਰਤਿਕ ਆਰੀਅਨ ਨੇ ਮਨਾਇਆ ਭਾਈ ਦੂਜ ਦਾ ਤਿਉਹਾਰ, ਭੈਣ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਨੇਹਾ ਕੱਕੜ ਉਸ ਨੂੰ ਵੇਖ ਕੇ ਰੁਕ ਜਾਂਦੀ ਹੈ ਅਤੇ ਫਿਰ ਉਸ ਦੇ ਹੱਥ ‘ਚ ਕੁਝ ਪੈਸੇ ਫੜਾ ਦਿੰਦੀ ਹੈ ਅਤੇ ਆਪਣੀ ਕਾਰ ਵੱਲ ਮੁੜ ਜਾਂਦੀ ਹੈ ਅਤੇ ਆਪਣੀ ਕਾਰ ‘ਚ ਸਵਾਰ ਹੋ ਕੇ ਚਲੀ ਜਾਂਦੀ ਹੈ ।ਸੋਸ਼ਲ ਮੀਡੀਆ ‘ਤੇ ਨੇਹਾ ਕੱਕੜ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।ਨੇਹਾ ਕੱਕੜ ਅਕਸਰ ਲੋਕਾਂ ਦੀ ਮਦਦ ਕਰਦੀ ਹੋਈ ਦਿਖਾਈ ਦਿੰਦੀ ਹੈ ।

inside image of neha kakkar

ਹੋਰ ਪੜ੍ਹੋ : ਸੁਨੰਦਾ ਸ਼ਰਮਾ ਥਾਈਲੈਂਡ ‘ਚ ਬਿਤਾ ਰਹੀ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ

ਉਹ ਜ਼ਮੀਨ ਨਾਲ ਜੁੜੀ ਹੋਈ ਗਾਇਕਾ ਹੈ ਅਤੇ ਉਸ ਨੇ ਆਪਣੇ ਜੀਵਨ ‘ਚ ਵੀ ਕਾਫੀ ਸੰਘਰਸ਼ ਕੀਤਾ ਹੈ ।ਇਹੀ ਕਾਰਨ ਹੈ ਕਿ ਬੇਸਹਾਰਾ ਅਤੇ ਗਰੀਬ ਲੋਕਾਂ ਪ੍ਰਤੀ ਉਸ ਦੇ ਦਿਲ ‘ਚ ਦਇਆ ਭਾਵ ਹੈ । ਨੇਹਾ ਕੱਕੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜਗਰਾਤਿਆਂ ਦੇ ਨਾਲ ਕੀਤੀ ਸੀ ।

ਉਹ ਆਪਣੀ ਭੈਣ ਦੇ ਨਾਲ ਅਕਸਰ ਜਗਰਾਤਿਆਂ ‘ਚ ਗਾਉਣ ਦੇ ਲਈ ਜਾਂਦੀ ਸੀ ।ਜਿਸ ਤੋਂ ਬਾਅਦ ਉਸ ਨੇ ਕਈ ਰਿਆਲਟੀ ਸ਼ੋਅਜ਼ ‘ਚ ਵੀ ਪਰਫਾਰਮ ਕੀਤਾ ਅਤੇ ਹੌਲੀ ਹੌਲੀ ਉਹ ਗਾਇਕੀ ਦੇ ਖੇਤਰ ‘ਚ ਸਰਗਰਮ ਹੋ ਗਈ ਅਤੇ ਹੁਣ ਉਸ ਦਾ ਨਾਮ ਹਿੱਟ ਗਾਇਕਾਂ ਦੀ ਸੂਚੀ ‘ਚ ਸ਼ੁਮਾਰ ਹੈ ।

 

View this post on Instagram

 

A post shared by Viral Bhayani (@viralbhayani)

Related Post