BEST DUET VOCALISTS ਕੈਟਾਗਿਰੀ ‘ਚ ਨੇਹਾ ਕੱਕੜ ਤੇ ਮਨਿੰਦਰ ਬੁੱਟਰ ਨੇ ਜਿੱਤਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’
Lajwinder kaur
November 2nd 2020 04:36 PM

ਨੇਹਾ ਕੱਕੜ ਜਿਨ੍ਹਾਂ ਦੀ ਜ਼ਿੰਦਗੀ ‘ਚ ਇੱਕ ਤੋਂ ਬਾਅਦ ਇੱਕ ਖੁਸ਼ੀ ਆ ਰਹੀ ਹੈ । ਜੀ ਹਾਂ ਵਿਆਹ ਤੋਂ ਬਾਅਦ ਉਨ੍ਹਾਂ ਨੇ ਜਿੱਤਿਆ ਹੈ ‘BEST DUET VOCALISTS’ ਅਵਾਰਡ।
ਜੀ ਹਾਂ ਪਿਛਲੇ ਸਾਲ ਆਇਆ ਨੇਹਾ ਕੱਕੜ ਤੇ ਮਨਿੰਦਰ ਬੁੱਟਰ ਦਾ ‘Sorry’ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਸੀ । ਜਿਸਦੇ ਚੱਲਦੇ ਇਸ ਗੀਤ ਨੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਜਿੱਤਿਆ ਹੈ ।
ਬੀਤੇ ਦਿਨੀਂ ਹੋਏ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ । ਜਿਸ ਚ ਆਨਲਾਈਨ ਪੰਜਾਬੀ ਮਿਊਜ਼ਿਕ ਜਗਤ ਦੇ ਜੁੜੀਆਂ ਹਸਤੀਆਂ ਨੂੰ ਵਧੀਆ ਕੰਮ ਦੇ ਸਨਮਾਨਿਤ ਕੀਤਾ ਹੈ ।