ਨੇਹਾ ਕੱਕੜ ਨੇ ਆਪਣੇ ਬੁਅਏ ਫ੍ਰੈਂਡ ਨਾਲ ਕੀਤਾ ਪਿਆਰ ਦਾ ਇਜ਼ਹਾਰ ਤਾਂ ਭਰਾ ਟੋਨੀ ਕੱਕੜ ਨੇ ਕਹਿ ਦਿੱਤੀ ਵੱਡੀ ਗੱਲ

By  Rupinder Kaler October 12th 2020 11:53 AM

ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਲੇਸ਼ਨ ਨੂੰ ਕੰਨਫਰਮ ਕਰ ਦਿੱਤਾ ਹੈ । ਨੇਹਾ ਨੇ ਸੋਸ਼ਲ ਮੀਡੀਆ ਤੇ ਰੋਹਨਪ੍ਰੀਤ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਤੁਮ ਮੇਰੇ ਹੋ’ । ਨੇਹਾ ਦੀ ਇਸ ਪੋਸਟ ਤੇ ਰੋਹਨਪ੍ਰੀਤ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ ‘ਨੇਹਾ ਬਾਬੂ, ਆਈ ਲਵ ਯੂ ਸੋ ਮਚ ਮੇਰੀ ਜਾਨ…ਹਾਂ ਮੈਂ ਸਿਰਫ ਤੇਰਾ ਹਾਂ’ ।

neha-kakkar

ਹੋਰ ਪੜ੍ਹੋ :

ਗਿੱਪੀ ਗਰੇਵਾਲ ਨੇ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਜਿੱਤ ਰਹੀਆਂ ਹਰ ਕਿਸੇ ਦਾ ਦਿਲ

ਹਰਭਜਨ ਮਾਨ ਪਟਿਆਲਾ ‘ਚ ਕਿਸਾਨਾਂ ਨਾਲ ਧਰਨੇ ‘ਤੇ ਬੈਠੇ, ਬਜ਼ੁਰਗ ਕਿਸਾਨ ਦੀ ਇਸ ਫਰਮਾਇਸ਼ ਨੂੰ ਕੀਤਾ ਪੂਰਾ

ਨੀਰੂ ਬਾਜਵਾ ਨੇ ਸ਼ੇਅਰ ਕੀਤੀ ਆਪਣੀ ਤਿੰਨੋਂ ਬੇਟੀਆਂ ਦੀ ਇਹ ਖ਼ਾਸ ਤਸਵੀਰ, ਸਭ ਤੋਂ ਵੱਡੀ ਦੌਲਤ ਬਖਸ਼ਣ ਲਈ ਬਾਬਾ ਜੀ ਦਾ ਕੀਤਾ ਧੰਨਵਾਦ

ਇਸ ਦੇ ਨਾਲ ਹੀ ਰੋਹਨ ਨੇ ਕਈ ਦਿਲਾਂ ਵਾਲੀ ਇਮੋਜੀ ਵੀ ਸ਼ੇਅਰ ਕੀਤੀ ਹੈ । ਨੇਹਾ ਦੀ ਇਸ ਪੋਸਟ ਤੇ ਨੇਹਾ ਦੇ ਭਰਾ ਦਾ ਵੀ ਕਮੈਂਟ ਆਇਆ ਹੈ । ਟੋਨੀ ਕੱਕੜ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ ‘ਤੁਸੀਂ ਦੋਵੇਂ ਮੇਰੇ ਹੋ’ । ਇਸੇ ‘ਤੇ ਰੋਹਨ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਮੇਰੀ ਜ਼ਿੰਦਗੀ ਨਾਲ ਮਿਲੋ’ ।

neha-kakkar

ਟੋਨੀ ਨੇ ਰੋਹਨ ਦੀ ਪੋਸਟ ਤੇ ਵੀ ਕਮੈਂਟ ਕੀਤਾ ਹੈ । ਉਸ ਨੇ ਲਿਖਿਆ ਹੈ ‘ਤੁਸੀਂ ਦੋਵੇਂ ਮੇਰੀ ਜ਼ਿੰਦਗੀ’ । ਨੇਹਾ ਤੇ ਰੋਹਨ ਦੇ ਰਿਸ਼ਤੇ ਨੂੰ ਲੈ ਕੇ ਨੇਹਾ ਦੇ ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਦਾ ਪ੍ਰਤੀਕਰਮ ਵੀ ਆਇਆ ਹੈ ।

neha-kakkar

ਹਿਮਾਂਸ਼ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ‘ਰੋਹਨਪ੍ਰੀਤ ਤੇ ਨੇਹਾ ਕੱਕੜ ਦੇ ਪ੍ਰੇਮ ਪ੍ਰਸੰਗ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ । ਪਰ ਉਹ ਉਹਨਾਂ ਲਈ ਖੁਸ਼ ਹਨ । ਉਹ ਆਪਣੇ ਜੀਵਨ ਵਿੱਚ ਅੱਗੇ ਵੱਧ ਰਹੀ ਹੈ । ਉਸ ਨੂੰ ਕਿਸੇ ਦਾ ਸਾਥ ਮਿਲਿਆ, ਇਹ ਜਾਣਕੇ ਚੰਗਾ ਲੱਗਿਆ’ ।

Related Post