ਗਾਇਕਾ ਨੇਹਾ ਕੱਕੜ ਜਿਹਨਾਂ ਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਥੋੜ੍ਹੇ ਹੀ ਸਮਾਂ 'ਚ ਵੱਡੀ ਕਾਮਯਾਬੀ ਹਾਸਿਲ ਕਰ ਲਈ ਹੈ। ਪਰ ਕੁੱਝ ਸਮੇਂ ਪਹਿਲਾਂ ਹੀ ਖਿੜੀ ਰਹਿੰਦੀ ਨੇਹਾ ਦਾ ਚਿਹਰਾ ਮੁਰਝਾ ਗਿਆ ਸੀ ਤੇ ਇਸ ਦਾ ਕਾਰਨ ਸੀ ਉਹਨਾਂ ਤੇ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨਸ਼ਿਪ, ਜੋ ਕਾਫੀ ਸਮੇਂ ਚਰਚਾ ‘ਚ ਰਿਹਾ ਸੀ। ਪਰ ਇਹ ਰਿਲੇਸ਼ਨਸ਼ਿਪ ਜ਼ਿਆਦਾ ਸਮਾਂ ਨਹੀਂ ਚੱਲ ਪਾਇਆ।
https://www.instagram.com/p/BrzECcSHvf9/
ਉਧਰ ਨੇਹਾ ਕੱਕੜ ਦੇ ਫੈਨਜ਼ ਨੂੰ ਉਮੀਦ ਸੀ ਕਿ ਇਸ ਵਾਰ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਪਰ ਅਜਿਹਾ ਹੋਇਆ ਨਹੀਂ। ਨੇਹਾ ਨੇ ਆਪਣੇ ਟੁੱਟੇ ਦਿਲ ਦਾ ਬਿਆਨ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਜ਼ਾਹਿਰ ਕੀਤਾ ਸੀ।
https://www.instagram.com/p/Bq8_UnIHozK/
ਹੋਰ ਵੇਖੋ: ਬਿਲਾਲ ਸਈਦ ਅਤੇ ਨੇਹਾ ਕੱਕੜ ਦੇ ਇਸ ਗਾਣੇ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ , ਦੇਖੋ ਵੀਡੀਓ
ਜਿੱਥੇ ਸਾਰਾ ਬਾਲੀਵੁੱਡ ਕ੍ਰਿਸਮਸ ਮਨਾ ਰਿਹਾ ਸੀ ਤਾਂ ਸਾਡੀ ਸੈਲਫੀ ਕੁਈਨ ਨੇਹਾ ਕੱਕੜ ਵੀ ਪਿੱਛੇ ਨਹੀਂ ਰਹੀ, ਉਹਨਾਂ ਨੇ ਬੜੇ ਚਾਅ ਨਾਲ ਇਸ ਤਿਉਹਾਰ ਨੂੰ ਮਨਾਇਆ। ਨੇਹਾ ਜੋ ਕੇ ਆਪਣੀ ਜ਼ਿੰਦਗੀ ‘ਚ ਦੁਬਾਰਾ ਤੋਂ ਖੁਸ਼ੀਆਂ ਮਨਾਉਂਦੀ ਨਜ਼ਰ ਆਈ। ਉਹਨਾਂ ਨੇ ਪੂਰੇ ਜ਼ੋਰ ਸ਼ੋਰ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ ਤੇ ਆਪਣੇ ਫੈਨਜ਼ ਨਾਲ ਤਸਵੀਰਾਂ ਵੀ ਸ਼ਾਂਝੀਆਂ ਕੀਤੀਆਂ।
ਬ੍ਰੇਕਅਪ ਤੋਂ ਬਾਅਦ ਨੇਹਾ ਕੱਕੜ ਨੇ ਕਿਵੇਂ ਮਨਾਇਆ ਕ੍ਰਿਸਮਸ, ਦੇਖੋ ਤਸਵੀਰਾਂ
ਹੋਰ ਵੇਖੋ: ਨੇਹਾ ਕੱਕੜ ਦਾ ਕਿਸ ਸ਼ਖਸ ਨੇ ਤੋੜਿਆ ਦਿਲ ,ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੱਢਿਆ ਦਿਲ ਦਾ ਗੁਬਾਰ
ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਨੇਹਾ ਨੇ ਰੈੱਡ ਰੰਗ ਦੀ ਡਰੈੱਸ ‘ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਗਿਆ। ਹਾਲ ਹੀ ‘ਚ ਨੇਹਾ ਦਾ ਨਵਾਂ ਗੀਤ ਬਿਲਾਲ ਸਈਦ ਨਾਲ ‘ਦਿੱਲੀ ਵਾਲੀਏ’ ਆਇਆ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।