ਨੇਹਾ ਕੱਕੜ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਪਤੀ ਰੋਹਨਪ੍ਰੀਤ ਦਾ ਬਰਥਡੇਅ, ਵੀਡੀਓਜ਼ ਹੋਈਆਂ ਵਾਇਰਲ
Lajwinder kaur
December 1st 2020 10:34 AM
ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਜੋ ਕਿ ਆਪਣੇ ਵਿਆਹ ਕਰਕੇ ਖੂਬ ਸੁਰਖ਼ੀਆਂ ਵਟੋਰ ਰਹੀਆਂ ਨੇ । ਉਨ੍ਹਾਂ ਦੇ ਵਿਆਹ ਤੇ ਹਨੀਮੂਨ ਦੀਆਂ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ।
ਅੱਜ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਦਾ ਜਨਮਦਿਨ ਹੈ । ਜਿਸ ਨੂੰ ਉਨ੍ਹਾਂ ਨੇ ਪਰਿਵਾਰ ਵਾਲਿਆਂ ਦੇ ਨਾਲ ਮਿਲਕੇ ਸੈਲੀਬ੍ਰੇਟ ਕੀਤਾ ਹੈ । ਬਰਥਡੇਅ ਸੈਲੀਬੇਸ਼ਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।
ਵੀਡੀਓ 'ਚ ਰੋਹਨ ਆਪਣੀ ਪਤਨੀ ਨੇਹਾ ਦੇ ਨਾਲ ਮਿਲਕੇ ਕੱਕ ਕੱਟਦੇ ਹੋਏ ਦਿਖਾਈ ਦੇ ਰਹੇ ਨੇ । ਵਿਆਹ ਤੋਂ ਬਾਅਦ ਰੋਹਨਪ੍ਰੀਤ ਦਾ ਇਹ ਪਹਿਲਾ ਬਰਥਡੇਅ ਹੈ ।
ਜੇ ਗੱਲ ਕਰੀਏ ਰੋਹਨਪ੍ਰਤੀ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਸੰਬੰਧ ਰੱਖਦੇ ਨੇ । ਉਹ ਕਈ ਬਿਹਤਰੀਨ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ । ਹਾਲ ਹੀ ‘ਚ ਉਨ੍ਹਾਂ ਦਾ ਐਕਸ ਕਾਲਿੰਗ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ।
View this post on Instagram