ਬਿਲਾਲ ਸਈਦ ਅਤੇ ਨੇਹਾ ਕੱਕੜ ਦੇ ਇਸ ਗਾਣੇ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ , ਦੇਖੋ ਵੀਡੀਓ
Aaseen Khan
December 13th 2018 04:28 PM
ਬਿਲਾਲ ਸਈਦ ਅਤੇ ਨੇਹਾ ਕੱਕੜ ਦੇ ਇਸ ਗਾਣੇ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ , ਦੇਖੋ ਵੀਡੀਓ : ਸੈਲਫੀ ਕੁਈਨ ਕਹੀ ਜਾਣ ਵਾਲੀ ਨੇਹਾ ਕੱਕੜ ਆਪਣੇ ਇੱਕ ਹੋਰ ਗਾਣੇ ਨਾਲ ਅੱਜ ਕਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ 'ਚ ਉਹਨਾਂ ਦਾ ਰਿਲੀਜ਼ ਹੋਇਆ ਗਾਣਾ 'ਦਿੱਲੀ ਵਾਲੀਏ ' ਜੋ ਫੇਮਸ ਪਾਕਿਸਤਾਨੀ ਸਿੰਗਰ ਬਿਲਾਲ ਸਈਦ ਨਾਲ ਆਇਆ ਹੈ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਦੇ ਬੋਲ , ਮਿਊਜ਼ਿਕ ਅਤੇ ਕੰਪੋਜ਼ ਖੁਦ ਬਿਲਾਲ ਸਈਦ ਵੱਲੋਂ ਕੀਤਾ ਗਿਆ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਬਿਲਾਲ ਸਈਦ ਅਤੇ ਨੇਹਾ ਕੱਕੜ ਨੇ ਇਕੱਠੇ ਗਾਇਆ ਹੋਵੇ। ਇਸ ਤੋਂ ਪਹਿਲਾਂ ਸੈਫ ਅਲੀ ਖਾਨ ਦੇ ਬਾਜ਼ਾਰ 'ਚ 'ਲਾ ਲਾ ਲਾ ' ਅਤੇ 'ਸਰੂਰ' ਲਈ ਇਕੱਠੇ ਆਪਣੀ ਆਵਾਜ਼ ਸਾਂਝੀ ਕਰ ਚੁੱਕੇ ਹਨ।