ਅਦਾਕਾਰਾ ਨੇਹਾ ਧੂਪੀਆ ਨੇ ਕਾਰਗਿਲ ਵਿਜੈ ਦਿਵਸ ਦੇ ਖ਼ਾਸ ਮੌਕੇ ‘ਤੇ ਫੌਜੀ ਜਵਾਨਾਂ ਨੂੰ ਸਲਾਮ ਕਰਦੇ ਹੋਏ ਸਾਂਝਾ ਕੀਤਾ ਇਹ ਖ਼ਾਸ ਵੀਡੀਓ

26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਦੇ 22 ਸਾਲ ਪੂਰੇ ਹੋ ਗਏ ਨੇ। ਸਾਲ 1999 ‘ਚ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਮਾਤ ਦੇ ਕੇ ਕਾਰਗਿਲ ਦੀ ਜੰਗ ‘ਚ ਜਿੱਤ ਹਾਸਿਲ ਕੀਤੀ ਸੀ । ਜਿਸ ਕਰਕੇ ਸਾਰੇ ਹੀ ਦੇਸ਼ਵਾਸੀਆਂ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਅਦਾਕਾਰਾ ਨੇਹਾ ਧੂਪੀਆ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣਾ ਇੱਕ ਪੁਰਾਣਾ ਵੀਡੀਓ ਸ਼ੇਅਰ ਕਰਕੇ ਫੌਜੀ ਵੀਰਾਂ ਨੂੰ ਸਲਾਮ ਕੀਤਾ ।
image source- instagram
image source- instagram
ਇਸ ਵੀਡੀਓ ‘ਚ ਉਹ ਫੌਜੀ ਜਵਾਨਾਂ ਦੇ ਨਾਲ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Throwback to my time spent in #Kargil and close to the #LOC …ਜੋ ਸੁੰਦਰਤਾ ਅਤੇ ਬਹਾਦਰੀ ਇਸ ਧਰਤੀ 'ਤੇ ਮੌਜੂਦ ਹੈ ਉਸ ਨੂੰ ਕੋਈ ਚੀਜ਼ ਬਿਆਨ ਨਹੀਂ ਕਰ ਸਕਦੀ... ਅੱਜ ਅਤੇ ਹਰ ਰੋਜ਼ ਅਸੀਂ ਸਾਰੇ ਆਪਣੇ ਸੈਨਿਕਾਂ ਦਾ ਧੰਨਵਾਦ ਕਰਦੇ ਹਾਂ ਸਾਡੀ ਸੁਰੱਖਿਆ ਲਈ... #kargilvijaydiwas #jaihind ??’ । ਇਹ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ।
image source- instagram
ਅਦਾਕਾਰਾ ਨੇਹਾ ਧੂਪੀਆ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਦੂਜੀ ਪ੍ਰੈਂਗਨੇਸੀ ਦਾ ਖੁਲਾਸਾ ਕੀਤਾ ਹੈ। ਜੀ ਹਾਂ ਉਹ ਅੰਗਦ ਬੇਦੀ ਤੇ ਨੇਹਾ ਧੂਪੀਆ ਜੋ ਕਿ ਦੂਜੀ ਵਾਰ ਮੰਮੀ-ਪਾਪਾ ਬਣਨ ਵਾਲੇ ਨੇ।
View this post on Instagram