ਨੇਹਾ ਧੂਪੀਆ ਨੇ ਵਿਆਹ ਦੀ ਦੂਜੀ ਵਰ੍ਹੇਗੰਢ ‘ਤੇ ਫੋਟੋ ਸ਼ੇਅਰ ਕਰਦੇ ਹੋਏ ਅੰਗਦ ਬੇਦੀ ਲਈ ਲਿਖਿਆ ਖ਼ਾਸ ਸੁਨੇਹਾ
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਦੇ ਖ਼ਾਸ ਮੌਕੇ ‘ਤੇ ਆਪਣੇ ਲਾਈਫ ਪਾਟਨਰ ਅੰਗਦ ਬੇਦੀ ਲਈ ਬਹੁਤ ਹੀ ਰੋਮਾਂਟਿਕ ਪੋਸਟ ਪਾਈ ਹੈ । ਉਨ੍ਹਾਂ ਨੇ ਆਪਣੀ ਤੇ ਅੰਗਦ ਬੇਦੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ- ਹੈਪੀ ਮੈਰਿਜ ਐਨੀਵਰਸਰੀ ਮੇਰੇ ਪਿਆਰ...ਦੋ ਸਾਲ ਇਕੱਠੇ... "Angad is like 1.ਮੇਰੀ ਜ਼ਿੰਦਗੀ ਦਾ ਪਿਆਰ 2. ਇੱਕ ਸਪੋਰਟ ਸਿਸਟਮ, 3. ਇੱਕ ਮਹਾਨ ਪਿਤਾ, 4. ਮੇਰਾ ਸਭ ਤੋਂ ਚੰਗਾ ਦੋਸਤ ਅਤੇ 5. ਸਭ ਤੋਂ ਵੱਧ ਤੰਗ ਕਰਨ ਵਾਲਾ ਰੂਮਮੇਟ. It's like I have 5 bfs in one...it's my choice."
View this post on Instagram
ਇਸ ਪੋਸਟ ਤੇ ਅੰਗਦ ਬੇਦੀ ਨੇ ਵੀ ਕਮੈਂਟ ਕਰਦੇ ਹੋਏ ਨੇਹਾ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਲਿਖਿਆ ਹੈ, ‘ਮੈਂ ਤੈਨੂੰ ਸਦਾ ਪਿਆਰ ਕਰਾਂਗਾ ਨੇਹਾ ਧੂਪੀਆ, ਹੈਪੀ ਮੈਰਿਜ ਐਨੀਵਰਸਰੀ । ਗੱਲਾਂ ਘੱਟ ਤੇ ਕਲੋਲਾਂ ਜ਼ਿਆਦਾ’ । ਫੈਨਜ਼ ਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕਮੈਂਟਸ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਨੇ ।
View this post on Instagram
Having a fan moment ... ?? our baby girl #17monthsold @mehrdhupiabedi @angadbedi
ਦੱਸ ਦਈਏ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਸਾਲ 2018 ‘ਚ ਚੁਪਚਪੀਤੇ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਨੇਹਾ ਧੂਪੀਆ ਤੇ ਅੰਗਦ ਬੇਦੀ ਹੈਪਲੀ ਇੱਕ ਧੀ ਦੇ ਮਾਤਾ-ਪਿਤਾ ਨੇ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ ਮੇਹਰ ਰੱਖਿਆ ਹੈ ।