ਨੇਹਾ ਭਸੀਨ ਦੇ ‘ਸੱਸੇ ਪੁੱਤਰ’ ਗਾਣੇ ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ਪੰਜਾਬੀ ‘ਤੇ
Lajwinder kaur
October 15th 2019 10:37 AM
ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ ਜਗਤ ਦੀ ਗਾਇਕਾ ਨੇਹਾ ਭਸੀਨ ਜੋ ਕਿ ਜੋ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ‘ਸੱਸੇ ਪੁੱਤਰ’ ਨਾਂਅ ਦੇ ਟਾਈਟਲ ਹੇਠ ਲੈ ਕੇ ਆ ਰਹੇ ਹਨ। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਕੀਤਾ ਜਾਵੇਗਾ।
View this post on Instagram
ਇਸ ਗਾਣੇ ‘ਚ ਫੀਚਰਿੰਗ ਕਰਨਗੇ ਕੀਕੂ ਸ਼ਾਰਦਾ। ਇਹ ਗਾਣਾ ਸੱਸ ਤੇ ਨੂੰਹ ਦੀ ਨੋਕ-ਝੋਕ ਉੱਤੇ ਬਣਾਇਆ ਗਿਆ ਹੈ। ਗਾਣੇ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਗਾਣਾ 5amAudio ਦੇ ਲੇਬਲ ਹੇਠ 16 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।