ਇੱਕ ਜ਼ਮਾਨੇ ਵਿੱਚ ਸਭ ਤੋਂ ਮਸ਼ਹੂਰ ਰਹੀ ਅਦਾਕਾਰਾ ਨੀਤੂ ਸਿੰਘ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਨੀਤੂ ਸਿੰਘ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਬਤੌਰ ਚਾਈਲਡ ਕਲਾਕਾਰ ਸੂਰਜ ਫ਼ਿਲਮ ਨਾਲ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ । ਜਿਨ੍ਹਾਂ ਇੰਟਰਸਟਿੰਗ ਉਹਨਾਂ ਦਾ ਫ਼ਿਲਮੀ ਸਫ਼ਰ ਸੀ ਉਸ ਤੋਂ ਵੱਧ ਉਹਨਾਂ ਦੀ ਲਵ ਸਟੋਰੀ ਸੀ ।
ਹੋਰ ਪੜ੍ਹੋ :
ਆਦੇਸ਼ ਪ੍ਰਕਾਸ਼ ਸਿੰਘ ਪੰਨੂ ਭਾਰਤੀ ਹਵਾਈ ਫੌਜ ’ਚ ਬਣਿਆ ਫਲਾਇੰਗ ਅਫ਼ਸਰ, ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ
ਨੀਤੂ ਨਾਲ ਰਿਸ਼ੀ ਕਪੂਰ ਦੀ ਮੁਲਾਕਾਤ 1974 ਵਿੱਚ ਫ਼ਿਲਮ ਜ਼ਹਿਰੀਲਾ ਇਨਸਾਨ ਦੇ ਸੈੱਟ ਤੇ ਹੋਈ ਸੀ । ਇੱਕ ਦੋ ਮੁਲਾਕਾਤਾਂ ਤੋਂ ਬਾਅਦ ਦੋਵੇਂ ਚੰਗੇ ਦੋਸਤ ਬਣ ਗਏ । ਰਿਸ਼ੀ ਕਪੂਰ ਅਕਸਰ ਨੀਤੂ ਤੋਂ ਆਪਣੀ ਗਰਲ ਫ੍ਰੈਂਡ ਲਈ ਲਵ-ਲੈਟਰ ਲਿਖਵਾਉਂਦੇ ਸਨ । ਪਰ ਰਿਸ਼ੀ ਤੇ ਉਹਨਾਂ ਦੀ ਗਰਲ ਫ੍ਰੈਂਡ ਵਿਚਾਲੇ ਹਮੇਸ਼ਾ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ ।
ਕੁਝ ਸਮੇਂ ਬਾਅਦ ਰਿਸ਼ੀ ਆਪਣੀ ਗਰਲ ਫ੍ਰੈਂਡ ਨੂੰ ਛੱਡ ਕੇ ਨੀਤੂ ਦੇ ਕਰੀਬ ਹੋ ਗਏ । ਰਿਸ਼ੀ ਫ਼ਿਲਮ ‘ਜ਼ਹਿਰੀਲਾ ਇਨਸਾਨ’ ਦੀ ਸ਼ੂਟਿੰਗ ਲਈ ਯੂਰਪ ਗਏ ਤਾਂ ਰਿਸ਼ੀ ਨੂੰ ਅਹਿਸਾਸ ਹੋ ਗਿਆ ਕਿ ਉਹ ਨੀਤੂ ਤੋਂ ਬਗੈਰ ਨਹੀਂ ਰਹਿ ਸਕਦੇ । ਜਿਸ ਤਰ੍ਹਾਂ ਹੀ ਰਿਸ਼ੀ ਮੁੰਬਈ ਪਹੁੰਚੇ ਤਾਂ ਉਹਨਾਂ ਨੇ ਨੀਤੂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ।
ਪਰ ਨੀਤੂ ਦੀ ਮੰਮੀ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਨੀਤੂ ਆਪਣਾ ਕਰੀਅਰ ਬਣਾਏ । ਇਸੇ ਲਈ ਨੀਤੂ ਤੇ ਰਿਸ਼ੀ ਜਦੋਂ ਵੀ ਡੇਟ ਤੇ ਜਾਂਦੇ ਸਨ ਤਾਂ ਨੀਤੂ ਦਾ ਭਰਾ ਉਹਨਾਂ ਦੇ ਨਾਲ ਹੁੰਦਾ । ਪਰ ਅਖੀਰ ਦੋਹਾਂ ਦਾ ਪਿਆਰ ਪਰਵਾਨ ਚੜਿਆ ਤੇ ਦੋਹਾਂ ਨੇ 1980 ਵਿੱਚ ਵਿਆਹ ਕਰਵਾ ਲਿਆ ।