ਕਪੂਰ ਖਾਨਦਾਨ ਤੋਂ ਆਈ ਬੁਰੀ ਖਬਰ, ਮਾਂ ਨੀਤੂ ਸਿੰਘ ਨੇ ਬੇਟੇ ਰਣਬੀਰ ਕਪੂਰ ਦੇ ਸਿਹਤਮੰਦ ਹੋਣ ਲਈ ਮੰਗੀਆਂ ਦੁਆਵਾਂ

ਬਾਲੀਵੁੱਡ ਜਗਤ ਤੋਂ ਇੱਕ ਹੋਰ ਕਲਾਕਾਰ ਕੋਰੋਨਾ ਪੌਜ਼ੇਟਿਵ ਹੋਣ ਦੀ ਖਬਰ ਆਈ ਹੈ। ਜੀ ਹਾਂ ਕਪੂਰ ਖਾਨਦਾਨ ਦੇ ਬੇਟੇ ਤੇ ਬਾਲੀਵੁੱਡ ਐਕਟਰ ਰਣਬੀਰ ਕਪੂਰ ਨੂੰ ਕੋਰੋਨਾ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੀ ਮਾਂ ਨੀਤੂ ਸਿੰਘ ਨੇ ਆਪਣੇ ਸ਼ੋਸ਼ਲ ਮੀਡੀਆ ਹੈਂਡਲਸ ਤੋਂ ਦਿੱਤੀ ਹੈ।
ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਬੇਟੇ ਰਣਬੀਰ ਕਪੂਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਤੁਹਾਡੀ ਚਿੰਤਾ ਅਤੇ ਤੁਹਾਡੀਆਂ ਸ਼ੁੱਭ ਇੱਛਾਵਾਂ ਲਈ ਧੰਨਵਾਦ..
ਰਣਬੀਰ ਕੋਵਿਡ -19 ਦਾ ਟੈਸਟ ਪੌਜ਼ਟਿਵ ਆਇਆ ਹੈ । ਉਹ ਦਵਾਈ ਲੈ ਰਿਹਾ ਹੈ ਅਤੇ ਠੀਕ ਹੋ ਰਿਹਾ ਹੈ...
ਉਨ੍ਹਾਂ ਨੇ ਘਰ ਵਿੱਚ ਆਪਣੇ ਆਪ ਏਕਾਂਤਵਾਸ ਕਰ ਲਿਆ ਹੈ ਅਤੇ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰ ਰਿਹਾ ਹੈ..’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਰਣਬੀਰ ਕਪੂਰ ਲਈ ਜਲਦੀ ਸਿਹਤਮੰਦ ਹੋਣ ਲਈ ਆਪਣੀ ਸ਼ੁੱਭਕਾਮਨਾਵਾਂ ਦੇ ਰਹੇ ਨੇ।
ਦੱਸ ਦਈਏ ਰਣਬੀਰ ਕਪੂਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਨੇ। ਉਨ੍ਹਾਂ ਦੀ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਨੇ।
View this post on Instagram
(adsbygoogle = window.adsbygoogle || []).push({});