ਮਰਹੂਮ ਐਕਟਰ ਰਿਸ਼ੀ ਕਪੂਰ ਦੀ ਪਹਿਲੀ ਬਰਸੀ ‘ਤੇ ਪਤਨੀ ਨੀਤੂ ਸਿੰਘ ਤੇ ਬੇਟੀ ਰਿਧਿਮਾ ਕੂਪਰ ਨੇ ਯਾਦ ਕਰਦੇ ਹੋਈ ਪਾਈ ਭਾਵੁਕ ਪੋਸਟ

ਬਾਲੀਵੁੱਡ ਦੇ ਦਿੱਗਜ ਐਕਟਰ ਰਿਸ਼ੀ ਕਪੂਰ (Rishi Kapoor) ਜੋ ਕਿ ਦੋ ਸਾਲ ਕੈਂਸਰ ਦੀ ਬੀਮਾਰੀ ਨਾਲ ਲੜਦੇ ਹੋਏ, ਪਿਛਲੇ ਸਾਲ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ । ਜਿਸ ਤੋਂ ਬਾਅਦ ਪਰਿਵਾਰ, ਪੂਰੇ ਬਾਲੀਵੁੱਡ ਤੇ ਫੈਨਜ਼ ਨੂੰ ਉਹਨਾਂ ਦੇ ਇਸ ਤਰ੍ਹਾਂ ਚੱਲੇ ਜਾਣ ਦਾ ਬਹੁਤ ਵੱਡਾ ਧੱਕਾ ਲੱਗਿਆ ਸੀ ।
image source- instagram
image source- instagram
ਮਰਹੂਮ ਐਕਟਰ ਰਿਸ਼ੀ ਕਪੂਰ ਦੀ ਪਹਿਲੀ ਬਰਸੀ ‘ਤੇ ਪਤਨੀ ਨੀਤੂ ਸਿੰਘ ਤੇ ਬੇਟੀ ਰਿਧਿਮਾ ਕੂਪਰ ਨੇ ਯਾਦ ਕਰਦੇ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।
image source- instagram
ਉਨ੍ਹਾਂ ਦੀ ਪਤਨੀ ਨੀਤੂ ਸਿੰਘ ਨੇ ਰਿਸ਼ੀ ਕਪੂਰ ਦੇ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ-‘ਪਿਛਲਾ ਸਾਲ ਸਾਡੇ ਲਈ ਬਹੁਤ ਦੁਖਦਾਇਕ ਤੇ ਉਦਾਸੀ ਨਾਲ ਭਰਿਆ ਹੋਇਆ ਰਿਹਾ ਕਿਉਂਕਿ ਅਸੀਂ ਉਨ੍ਹਾਂ ਨੂੰ ਗੁਆ ਬੈਠੇ ਸੀ..ਅਜਿਹਾ ਕੋਈ ਦਿਨ ਨਹੀਂ ਲੰਘਿਆ ਹੋਣਾ ਜਦੋਂ ਅਸੀਂ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਨਾ ਕੀਤਾ ਹੋਵੇ ਜਾਂ ਯਾਦ ਨਾ ਕੀਤਾ ਹੋਵੇ ਕਿਉਂਕਿ ਉਹ ਸਾਡੀ ਹੋਂਦ ਸਨ...’
image source- instagram
ਨੀਤੂ ਸਿੰਘ ਨੇ ਬਹੁਤ ਸਾਰੀਆਂ ਗੱਲਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਹੈ ਕਿ ‘ਉਹ ਸਦਾ ਸਾਡੇ ਦਿਲਾਂ ਵਿਚ ਰਹਿਣਗੇ.. ਅਸੀਂ ਸਵੀਕਾਰ ਕੀਤਾ ਹੈ ਉਨ੍ਹਾਂ ਤੋਂ ਬਗੈਰ ਇਹ ਜ਼ਿੰਦਗੀ ਉਵੇਂ ਦੀ ਨਹੀਂ ਰਹੀ !!! ਪਰ ਜ਼ਿੰਦਗੀ ਚਲਦੀ ਰਹੇਗੀ..’ । ਉੱਧਰ ਉਨ੍ਹਾਂ ਦੀ ਬੇਟੀ ਰਿਧਿਮਾ ਕਪੂਰ ਨੇ ਵੀ ਆਪਣੇ ਪਾਪਾ ਰਿਸ਼ੀ ਕੂਪਰ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ । ਅਤੇ ਨਾਲ ਹੀ ਇੱਕ ਫੋਟੋ ਕਲਾਜ ਸਾਂਝਾ ਕੀਤਾ ਹੈ। ਜਿਸ ‘ਚ ਇੱਕ ਪਾਸੇ ਜਦੋਂ ਉਹ ਛੋਟੀ ਬੱਚੀ ਸੀ ਤੇ ਰਿਸ਼ੀ ਕਪੂਰ ਨੇ ਰਿਧਿਮਾ ਨੂੰ ਗੋਦੀ ਚੁੱਕਿਆ ਹੋਇਆ ਤੇ ਦੂਜੇ ਪਾਸੇ ਜਦੋਂ ਉਹ ਵੱਡੀ ਹੋ ਗਈ। ਦਰਸ਼ਕ ਵੀ ਕਮੈਂਟ ਕਰਕੇ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦੇ ਰਹੇ ਨੇ।
image source- instagram