ਨੀਤੂ ਸਿੰਘ ਨੇ ਸਾਂਝੀ ਕੀਤੀ ਦਿੱਗਜ ਐਕਟਰ ਰਾਜ ਕਪੂਰ ਦੀ ਆਪਣੀ ਪੋਤੀ ਰਿਧਿਮਾ ਦੇ ਨਾਲ ਇੱਕ ਖ਼ਾਸ ਯਾਦ, ਦੇਖੋ ਤਸਵੀਰ

ਬਾਲੀਵੁੱਡ ਦੀ ਕਮਾਲ ਦੀ ਐਕਟਰੈੱਸ ਨੀਤੂ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਪੁਰਾਣੀ ਯਾਦਾਂ ਦੇ ਪਿਟਾਰੇ ‘ਚੋਂ ਇੱਕ ਬਹੁਤ ਹੀ ਖ਼ੂਬਸੂਰਤ ਤੇ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ।
image source- instagram
ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੰਗਨਾ ਰਣੌਤ ਪਹਿਲੀ ਵਾਰ ਪਰਿਵਾਰ ਨਾਲ ਹੋਈ ਨਤਮਸਤਕ, ਸਾਹਮਣੇ ਆਈਆਂ ਤਸਵੀਰਾਂ
image source- instagram
ਇਸ ਤਸਵੀਰ ‘ਚ ਨੀਤੂ ਸਿੰਘ ਤੇ ਰਿਸ਼ੀ ਕਪੂਰ ਦੀ ਧੀ ਰਿਧਿਮਾ ਕੂਪਰ ਆਪਣੇ ਦਾਦੇ ਰਾਜ ਕੂਪਰ ਦੀ ਗੋਦੀ ‘ਚ ਬੈਠੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਨਾਲ ਹੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਦੇ ਪਤੀ ਰਿਸ਼ੀ ਕਪੂਰ ਆਪਣੀ ਦੋਹਤੀ Samara Sahni ਨੂੰ ਆਪਣੀ ਗੋਦੀ ‘ਚ ਲੈ ਕੇ ਬੈਠੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘Grandfather’s loving lap’ ਨਾਲ ਹੀ ਉਨ੍ਹਾਂ ਨੇ ਆਪਣੀ ਬੇਟੀ ਰਿਧਿਮਾ ਨੂੰ ਟੈਗ ਕੀਤਾ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਅਤੇ ਕਮੈਂਟ ਆ ਚੁੱਕੇ ਨੇ।
image source- instagram
ਦੱਸ ਦਈਏ ਪਿਛਲੇ ਸਾਲ ਦਿੱਗਜ ਐਕਟਰ ਰਿਸ਼ੀ ਕਪੂਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਇਸੇ ਸਾਲ ਦੀ 30 ਅਪ੍ਰੈਲ ਨੂੰ ਉਨ੍ਹਾਂ ਦੀ ਪਹਿਲੀ ਬਰਸੀ ਸੀ । ਇਸ ਮੌਕੇ ‘ਤੇ ਨੀਤੂ ਸਿੰਘ ਨੇ ਸ਼ਰਧਾਂਜਲੀ ਦਿੰਦੇ ਹੋਏ ਭਾਵੁਕ ਪੋਸਟ ਤੇ ਰਿਸ਼ੀ ਕਪੂਰ ਨਾਲ ਆਪਣੀ ਖ਼ਾਸ ਤਸਵੀਰ ਪੋਸਟ ਕੀਤੀ ਸੀ।
image source- instagram
View this post on Instagram