ਲੰਡਨ ‘ਚ ਪਰਿਵਾਰ ਦੇ ਨਾਲ ਇਸ ਤਰ੍ਹਾਂ ਮਸਤੀ ਭਰਿਆ ਸਮਾਂ ਬਿਤਾ ਰਹੀ ਨੀਰੂ ਬਾਜਵਾ, ਵੀਡੀਓ ਕੀਤਾ ਸਾਂਝਾ

By  Shaminder July 26th 2022 05:46 PM

ਨੀਰੂ ਬਾਜਵਾ (Neeru Bajwa) ਅੱਜ ਕੱਲ੍ਹ ਲੰਡਨ ‘ਚ ਸਮਾਂ ਬਿਤਾ ਰਹੀ ਹੈ । ਉਹ ਆਪਣੇ ਪਰਿਵਾਰ ਦੇ ਨਾਲ ਖੂਬ ਮਸਤੀ ਕਰ ਰਹੀ ਹੈ ਅਤੇ ਇਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਲਗਾਤਾਰ ਸਾਂਝੀਆਂ ਕਰ ਰਹੀ ਹੈ । ਹੁਣ ਉਸ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਖੂਬ ਮਸਤੀ ਕਰ ਰਹੀ ਹੈ ।

neeru bajwa enjoying vacation with family

ਹੋਰ ਪੜ੍ਹੋ : ਨੀਰੂ ਬਾਜਵਾ ਲੰਡਨ ਦੀਆਂ ਸੜਕਾਂ ‘ਤੇ ਪਤੀ ਨਾਲ ਮਸਤੀ ਕਰਦੀ ਆਈ ਨਜ਼ਰ, ਵੇਖੋ ਤਸਵੀਰਾਂ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ "ਅਜਿਹੀ ਜ਼ਿੰਦਗੀ ਜੀਓ ਜੋ ਹਮੇਸ਼ਾ ਯਾਦ ਰਹੇ’’। ਨੀਰੂ ਬਾਜਵਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।ਉਹ ਮਾਂ ਦਾ ਲਾਡਲਾੱ ਫ਼ਿਲਮ ਦੀ ਸ਼ੂਟਿੰਗ ਲਈ ਲੰਡਨ ਵਿੱਚ ਹੈ।

ਹੋਰ ਪੜ੍ਹੋ : ਨੀਰੂ ਬਾਜਵਾ ਦੀ ਰੀਸ ਦੇ ਨਾਲ ਪਤੀ ਵੀ ਨੇਲਪਾਲਿਸ਼ ਲਗਵਾਉਂਦਾ ਆਇਆ ਨਜ਼ਰ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਇਸ ਫ਼ਿਲਮ'ਚ ਅਦਾਕਾਰਾ ਨਾਲ ਤਰਸੇਮ ਜੱਸੜ ਵੀ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫ਼ਿਲਮ 2022 ‘ਚ ਹੀ ਰਿਲੀਜ਼ ਹੋਣੀ ਹੈ। ਇਸ ਦੇ ਨਾਲ ਹੀ ਨੀਰੂ ਬਾਜਵਾ ਦੀ ਇੱਕ ਹੋਰ ਫ਼ਿਲਮ 'ਚੱਲ ਜਿੰਦੀਏ' ਵੀ ਇਸੇ ਸਾਲ ਰਿਲੀਜ਼ ਹੋਣ ਵਾਲੀ ਹੈ।

neeru bajwa ,,, image From instagram

ਦੱਸ ਦਈਏ ਕਿ ਨੀਰੂ ਬਾਜਵਾ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਨਜ਼ਰ ਆਏਗੀ । ਇਸ ਦਾ ਖੁਲਾਸਾ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤਾ ਸੀ ।

 

View this post on Instagram

 

A post shared by Neeru Bajwa (@neerubajwa)

Related Post