ਨੀਰੂ ਬਾਜਵਾ ਨੇ ਆਪਣੀ ਬੇਟੀਆਂ ਨੂੰ ਯਾਦ ਕਰਦੇ ਹੋਏ ਸਾਂਝਾ ਕੀਤਾ ਇਹ ਪਿਆਰਾ ਜਿਹਾ ਵੀਡੀਓ

Punjabi entertainment news: ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੇ ਕੰਮ ਕਰਕੇ ਪੰਜਾਬ ਆਈ ਹੋਈ ਹੈ। ਉਹ ਆਪਣੀ ਬੇਟੀਆਂ ਦੀ ਯਾਦ ਸਤਾਅ ਰਹੀ ਹੈ। ਆਪਣੀ ਬੱਚੀਆਂ ਨੂੰ ਯਾਦ ਕਰਦੇ ਹੋਏ ਨੀਰੂ ਨੇ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ‘ਪੱਗ ਤੇ ਫੁਲਕਾਰੀ’ ਦੀ ਬਾਤਾਂ ਪਾਉਂਦਾ ਫ਼ਿਲਮ ‘Main Te Bapu’ ਦਾ ਨਵਾਂ ਗੀਤ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼
ਇਸ ਵੀਡੀਓ 'ਚ ਨੀਰੂ ਬਾਜਵਾ ਦੀਆਂ ਵੱਡੀ ਬੇਟੀ ਤੇ ਜੁੜਵਾ ਬੇਟੀਆਂ ਆਲੀਆ ਅਤੇ ਅਕੀਰਾ ਵੀ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਚ ਦੇਖ ਸਕਦੇ ਹੋਏ ਨੀਰੂ ਦੀ ਵੱਡੀ ਧੀ Ananya ਆਪਣੀ ਦੋਵੇਂ ਛੋਟੀ ਭੈਣਾਂ ਦੀ ਦੇਖਭਾਲ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਇਸ ਵੀਡੀਓ ‘ਚ ਤਿੰਨੋ ਬੱਚੀਆਂ ਦਾ ਕਿਊਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਬੱਚੀਆਂ ਦੀ ਤਾਰੀਫ ਕਰ ਰਹੇ ਹਨ। ਇਸ ਵੀਡੀਓ ਨੂੰ ਨੀਰੂ ਨੇ ਹਿੰਦੀ ਗੀਤ ‘ਫੂਲੋ ਕਾ ਤਾਰੋਂ ਕਾ ਸਭ ਕਹਿਨਾ ਹੈ’ ਦੇ ਨਾਲ ਅਪਲੋਡ ਕੀਤਾ ਹੈ, ਜੋ ਕਿ ਇਸ ਵੀਡੀਓ ਨੂੰ ਹੋਰ ਵੀ ਜ਼ਿਆਦਾ ਖ਼ੂਬਸੂਰਤ ਬਣਾ ਰਿਹਾ ਹੈ।
ਜੇ ਗੱਲ ਕਰੀਏ ਨੀਰੂ ਬਾਜਵਾ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਕੋਕਾ ਫ਼ਿਲਮ ਦੀ ਪ੍ਰਮੋਸ਼ਨ ਚ ਲੱਗ ਹੋਈ ਹੈ, ਇਸ ਫ਼ਿਲਮ ਚ ਉਹ ਗੁਰਨਾਮ ਭੁੱਲਰ ਦੇ ਨਾਲ ਨਜ਼ਰ ਆਉਵੇਗੀ। ਇਸ ਤੋਂ ਇਲਾਵਾ ਨੀਰੂ ਬਾਜਵਾ ਦੀ ਝੋਲੀ ਕਈ ਫ਼ਿਲਮਾਂ ਜਿਵੇਂ ਕਲੀ ਜੋਟਾ, ਸਨੋਅਮੈੱਨ, Laung Laachi 2 ਆਦਿ। ਇਸ ਤੋਂ ਇਲਾਵਾ ਉਹ ਹਾਲੀਵੁੱਡ ਫ਼ਿਲਮ 'ਚ ਵੀ ਨਜ਼ਰ ਆਵੇਗੀ। ਸੋਸ਼ਲ ਮੀਡੀਆ ਉੱਤੇ ਨੀਰੂ ਬਾਜਵਾ ਦੀ ਚੰਗੀ ਫੈਨ ਫਾਲਵਿੰਗ ਹੈ।
View this post on Instagram