ਨੀਰੂ ਬਾਜਵਾ ਨੇ ਕਰਵਾਇਆ ਨਵਾਂ ਫੋਟੋ ਸ਼ੂਟ, ਦਿਲਕਸ਼ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ
Lajwinder kaur
September 6th 2020 10:56 AM

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣਾ ਨਵੇਂ ਫੋਟੋ ਸ਼ੂਟ ਦੀਆਂ ਕੁਝ ਤਸਵੀਰਾਂ ਫੈਨਜ਼ ਦੇ ਨਾਲ ਸਾਂਝੀਆਂ ਕੀਤੀਆਂ ਨੇ ।
View this post on Instagram
??? @bal_deo @bluerubyartistry
ਇਨ੍ਹਾਂ ਤਸਵੀਰਾਂ ‘ਚ ਨੀਰੂ ਬਾਜਵਾ ਨੇ ਬਲੈਕ ਡਰੈੱਸ ਦੇ ਨਾਲ ਵ੍ਹਾਈਟ ਰੰਗ ਦਾ ਕੋਟ ਪਾਇਆ ਹੈ । ਇਸ ਸਟਾਈਲਿਸ਼ ਲੁੱਕ ‘ਚ ਨੀਰੂ ਬਾਜਵਾ ਕਹਿਰ ਢਾਹ ਰਹੀ ਹੈ । ਉਨ੍ਹਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਤਸਵੀਰਾਂ ਉੱਤੇ ਲਾਈਕਸ ਦੀ ਝੜੀ ਲੱਗੀ ਹੋਈ ਹੈ । ਫੈਨਜ਼ ਕਮੈਂਟਸ ਕਰਕੇ ਵੀ ਨੀਰੂ ਬਾਜਵਾ ਦੀ ਤਾਰੀਫ ਕਰ ਰਹੇ ਨੇ ।
ਜੇ ਗੱਲ ਕਰੀਏ ਨੀਰੂ ਬਾਜਵਾ ਦੀ ਤਾਂ ਉਹ ਪਿਛਲੇ ਸਾਲ ਛੜਾ ਵਰਗੀ ਸੁਪਰ ਹਿੱਟ ਫ਼ਿਲਮ ‘ਚ ਨਜ਼ਰ ਆਏ ਸੀ । ਇਸ ਤੋਂ ਇਲਾਵਾ ਉਹ ਬਹੁਤ ਜਲਦ ਗਿੱਪੀ ਗਰੇਵਾਲ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।