ਨੀਰੂ ਬਾਜਵਾ ਨੇ ਹਾਈ ਹੀਲ ਪਾ ਕੇ ਪਾਇਆ ਸ਼ਾਨਦਾਰ ਭੰਗੜਾ ਤੇ ਲੋਕਾਂ ਨੂੰ ਇਸ ਮੁਸ਼ਕਿਲ ਸਮੇਂ ‘ਚ ਹੌਸਲਾ ਰੱਖਣ ਦਾ ਦਿੱਤਾ ਸੁਨੇਹਾ, ਦੇਖੋ ਵੀਡੀਓ

By  Lajwinder kaur April 20th 2021 11:27 AM -- Updated: April 20th 2021 11:29 AM

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਸੁਪਰ ਫਿੱਟ ਐਕਟਰੈੱਸ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਕੈਨੇਡਾ ਤੋਂ ਪੰਜਾਬ ਆਪਣੇ ਨਵੇਂ ਫ਼ਿਲਮੀ ਪ੍ਰੋਜੈਕਟ ਕਰਕੇ ਆਈ ਹੋਈ ਹੈ। ਜਿਵੇਂ ਕਿ ਸਭ ਜਾਣਦੇ ਨੇ ਕੋਰੋਨਾ ਕਰਕੇ ਦੇਸ਼ ਦੇ ਹਲਾਤ ਕਾਫੀ ਖਰਾਬ ਚੱਲ ਰਹੇ ਨੇ। ਪੰਜਾਬ ਸਰਕਾਰ ਵੀ ਸਖਤ ਕਦਮ ਚੁੱਕ ਰਹੀ ਹੈ। ਜਿਸ ਕਰਕੇ ਲੋਕੀ ਕੋਰੋਨਾ ਤੇ ਆਰਥਿਕ ਤੰਗੀ ਤੋਂ ਤੰਗ ਹੋ ਰਹੇ ਨੇ। ਅਜਿਹੇ ‘ਚ ਲੋਕਾਂ ਨੂੰ ਪਾਜ਼ੇਟਿਵ ਸੋਚ ਰੱਖਣ ਦੇਣ ਦੇ ਲਈ ਨੀਰੂ ਬਾਜਵਾ ਨੇ ਆਪਣੀ ਇੱਕ ਮਜ਼ੇਦਾਰ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ।

inside image of neeru bajwa doing bhangra video Image Source: instagram

ਹੋਰ ਪੜ੍ਹੋ : ਸ਼ਿੰਦੇ ਗਰੇਵਾਲ ਤੋਂ ਸਿੱਖੋ ਭੰਗੜਾ ਪਾਉਣਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਸ਼ਿੰਦੇ ਦਾ ਇਹ ਅੰਦਾਜ਼, ਦੇਖੋ ਵੀਡੀਓ

inside image of neeru bajwa from her movie set Image Source: instagram

ਇਸ ਵੀਡੀਓ ‘ਚ ਉਹ ‘Jatt & Juliet 2’ ਫ਼ਿਲਮ ਦੇ ‘Shoulder’ ਗੀਤ ਉੱਤੇ ਭੰਗੜੇ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਹੈ- ‘ਬਸ ਆਪਾਂ ਹੌਸਲਾ ਨਹੀਂ ਛੱਡਣਾ...ਹੱਸਦੇ, ਵੱਸਦੇ ਰਹੋ ?? ਉਮੀਦ ਪੇ ਦੁਨੀਆ ਕਾਇਮ ਹੈ ਦੋਸਤੋ! ਮੈਂ ਸੋਚਿਆ ਕਿ ਹਰ ਕਿਸੇ ਦੇ ਦਿਨ ‘ਚ positivity ਦੀ ਥੋੜੀ ਖੁਰਾਕ ਦਾ ਟੀਕਾ ਲਗਾ ਸਕਦੀ ਹਾਂ ... ਵਾਹਿਗੁਰੂ ਜੀ ਮੇਹਰ ਰੱਖੀ ਸਾਰਿਆਂ ‘ਤੇ’ ।

neeru bajwa punjabi actress Image Source: instagram

ਇਸ ਵੀਡੀਓ ‘ਚ ਨੀਰੂ ਬਾਜਵਾ ਹਾਈ ਹੀਲ ਪਾ ਕੇ ਭੰਗੜਾ ਪਾ ਰਹੀ ਹੈ। ਦਰਸ਼ਕਾਂ ਨੂੰ ਇਹ ਡਾਂਸ ਵੀਡੀਓ ਖੂਬ ਪਸੰਦ ਆ ਰਹੀ ਹੈ। ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ‘ਸਨੋਅਮੈਨ’ ਵਰਗੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

 

 

 

View this post on Instagram

 

A post shared by Neeru Bajwa (@neerubajwa)

 

 

Related Post