ਨੀਰੂ ਬਾਜਵਾ ਨੇ ਆਪਣੇ ਘਰਵਾਲੇ ਅੱਗੇ ਰੱਖੀ ਆਪਣੀ ਨਵੀਂ ਡਿਮਾਂਡ, ਕੀ ਹੈਰੀ ਜਵੰਦਾ ਕਰ ਪਾਉਣਗੇ ਇਹ ਮੰਗ ਪੂਰੀ?

ਪੰਜਾਬੀ ਫ਼ਿਲਮੀ ਇੰਡਸਟਰੀ ਦੇ ਖ਼ੂਬਸੂਰਤ ਅਤੇ ਸੁਪਰ ਫਿੱਟ ਅਦਾਕਾਰਾ ਨੀਰੂ ਬਾਜਵਾ (Neeru Bajwa) ਜੋ ਕਿ ਸੋਸ਼ਲ਼ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੀ ਆਉਣ ਵਾਲੀ ਨਵੀਂ ਫ਼ਿਲਮ ‘ਪਾਣੀ ‘ਚ ਮਧਾਣੀ’ (Paani Ch Madhaani) ਨੂੰ ਲੈ ਕੇ ਕਾਫੀ ਉਤਸੁਕ ਹੈ। ਜੀ ਹਾਂ ਇਹ ਫ਼ਿਲਮ ਇਸੇ ਹਫਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਕਈ ਗੀਤ ਦਰਸ਼ਕਾਂ ਦੀ ਨਜ਼ਰ ਹੋ ਚੁੱਕੇ ਹਨ।
ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਤੀ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ VCR ਗੀਤ ਉੱਤੇ ਬਣਾਈ ਹੈ। ਵੀਡੀਓ 'ਚ ਉਹ ਆਪਣੇ ਪਤੀ ਦੇ ਨਾਲ ਇਸ ਵੀਡੀਓ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਆਪਣੇ ਪਤੀ ਨੂੰ ਡਿਮਾਂਡ ਕਰ ਰਹੀ ਹੈ ਕਿ ਉਨ੍ਹਾਂ VCR ਉੱਤੇ ਫ਼ਿਲਮ ਦੇਖਣੀ ਹੈ ਇਸ ਲਈ ਵੀ.ਸੀ.ਆਰ ਮੰਗਵਾਦੇ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਨੀਰੂ ਕਾਰ ‘ਚ ਹੀ ਆਪਣੇ ਪਤੀ ਹੈਰੀ ਜਵੰਦਾ ਦੇ ਨਾਲ ਮਸਤੀ ਕਰ ਰਹੀ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ।
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ ਲਾਡੋ ਰਾਣੀ ਵਾਮਿਕਾ ਹੈਲੋਵੀਨ ਪਾਰਟੀ ‘ਚ ਪਰੀ ਬਣੀ ਆਈ ਨਜ਼ਰ, ਸੋਸ਼ਲ ਮੀਡੀਆ ਉੱਤੇ ਛਾਈਆਂ ਤਸਵੀਰਾਂ
ਦੱਸ ਦਈਏ ਇੱਕ ਲੰਬੇ ਅਰਸੇ ਤੋਂ ਬਾਅਦ ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਨੀਰੂ ਬਾਜਵਾ ਇਸ ਤੋਂ ਇਲਾਵ ਕਈ ਹੋਰ ਫ਼ਿਲਮਾਂ ਫੱਟੇ ਦਿੰਦੇ ਚੱਕ ਪੰਜਾਬੀ, ਸਨੋਮੈੱਨ, ਕਲੀ ਜੋਟਾ, ਕੋਕਾ ਅਤੇ ਕਈ ਹੋਰ ਫ਼ਿਲਮਾਂ ਅਦਾਕਾਰੀ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆਵੇਗੀ। ਇਹ ਨਹੀਂ ਉਹ ਬਹੁਤ ਜਲਦ ਹਾਲੀਵੁੱਡ ਫ਼ਿਲਮ ਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ਦੇ ਕਿਰਦਾਰ ਦੇ ਲਈ ਉਨ੍ਹਾਂ ਨੇ ਸ਼ੂਟਿੰਗ ਵੀ ਕਰ ਲਈ ਹੈ।
View this post on Instagram