ਫਿੱਟਨੈੱਸ ਨੂੰ ਲੈ ਕੇ ਨੀਰੂ ਬਾਜਵਾ ਕਰ ਰਹੇ ਨੇ ਖੂਬ ਮਿਹਨਤ, ਪਤੀ ਦੇ ਨਾਲ ਸਾਈਕਲਿੰਗ ਕਰਦੀ ਨਜ਼ਰ ਆਈ ਅਦਾਕਾਰਾ

By  Lajwinder kaur August 18th 2020 09:51 AM
ਫਿੱਟਨੈੱਸ ਨੂੰ ਲੈ ਕੇ ਨੀਰੂ ਬਾਜਵਾ ਕਰ ਰਹੇ ਨੇ ਖੂਬ ਮਿਹਨਤ, ਪਤੀ ਦੇ ਨਾਲ ਸਾਈਕਲਿੰਗ ਕਰਦੀ ਨਜ਼ਰ ਆਈ ਅਦਾਕਾਰਾ

ਪਾਲੀਵੁੱਡ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਤਿੰਨ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਖੂਬ ਫਿੱਟ ਰੱਖਿਆ ਹੋਇਆ ਹੈ ।

ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਤੇ ਵੱਡੀ ਧੀ ਦੇ ਨਾਲ ਸਾਈਕਲਿੰਗ ਦਾ ਲੁਤਫ ਉਠਾਉਂਦੇ ਹੋਏ ਨਜ਼ਰ ਆਏ । ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਗਾਰਮ ਅਕਾਉਂਟ ‘ਤੇ ਸਾਂਝੀਆਂ ਕੀਤੀਆਂ ਨੇ । ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ । ਪ੍ਰਸੰਸ਼ਕ ਕਮੈਂਟ ਕਰਕੇ ਨੀਰੂ ਬਾਜਵਾ ਦੀ ਤਾਰੀਫ਼ ਕਰ ਰਹੇ ਨੇ ।

ਉਹ ਅਕਸਰ ਹੀ ਆਪਣੇ ਫੈਨਜ਼ ਨੂੰ ਵੀ ਸਿਹਤ ਨੂੰ ਫਿੱਟ ਰੱਖਣ ਦੇ ਲਈ ਮੋਟੀਵੇਟ ਕਰਦੇ ਰਹਿੰਦੇ ਨੇ । ਇਸ ਲਈ ਉਹ ਜਿੰਮ ਤੇ ਕਸਰਤ ਕਰਦੇ ਹੋਏ ਆਪਣੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਨੇ । ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।

Related Post