ਨੀਰੂ ਬਾਜਵਾ ਨੇ ਆਪਣੀ ਨਵੀਂ ਫ਼ਿਲਮ ‘ਚੱਲ ਜਿੰਦੀਏ’ ਦਾ ਕੀਤਾ ਐਲਾਨ
Shaminder
March 8th 2022 06:20 PM --
Updated:
March 8th 2022 06:21 PM
ਨੀਰੂ ਬਾਜਵਾ (Neeru Bajwa) ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ‘ਚੱਲ ਜਿੰਦੀਏ’ (Chal jindiye) ਫ਼ਿਲਮ ਦੇ ਸ਼ੂਟ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਕੁਲਵਿੰਦਰ ਬਿੱਲਾ, ਅਦਿਤੀ ਦੇਵ ਸ਼ਰਮਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਨੀਰੂ ਬਾਜਵਾ ਨੇ ਵੂਮੈਨਸ ਡੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਨੀਰੂ ਬਾਜਵਾ ਨੇ ਵੀ ਵੂਮੈਨਸ ਡੇ ਮਨਾਇਆ ।ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੀਆਂ ਧੀਆਂ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।