ਬਹੁਤ ਜਲਦ ਆ ਰਿਹਾ ਹੈ ਨੀਰੂ, ਐਮੀ ਤੇ ਅੰਬਰਦੀਪ ਦੀ ਫ਼ਿਲਮ ‘ਲੌਂਗ ਲਾਚੀ 2’ ਦਾ ਟ੍ਰੇਲਰ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼

Neeru Bajwa, Amberdeep Singh, Ammy Virk's upcoming movie Laung Laachi 2's trailer on this date: ਸਾਲ 2018 ‘ਚ ਆਈ ਫ਼ਿਲਮ ਲੌਂਗ ਲਾਚੀ, ਜਿਸਦੇ ਦੂਜੇ ਭਾਗ ਦੀ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਕੁਝ ਦਿਨ ਪਹਿਲਾਂ ਹੀ ਲੌਂਗ ਲਾਚੀ 2 ਦੀ ਰਿਲੀਜ਼ ਡੇਟ ਤੋਂ ਪਰਦੇ ਚੁੱਕ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਨੇ ਇਸ ਫ਼ਿਲਮ ਨੂੰ ਸਿਨੇਮਾ ਘਰਾਂ ‘ਚ ਦੇਖਣ ਦੇ ਲਈ। ਜੀ ਹਾਂ ਫ਼ਿਲਮ ਦੇ ਪੋਸਟਰ ਤੇ ਟੀਜ਼ਰ ਤੋਂ ਬਾਅਦ ਹੁਣ ਟ੍ਰੇਲਰ ਰਿਲੀਜ਼ ਲਈ ਤਿਆਰ ਹੈ। ਟੀਜ਼ਰ ਜੋ ਕਿ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ਤੇ ਅਜੇ ਤੱਕ ਟ੍ਰੈਂਡਿੰਗ ‘ਚ ਚੱਲ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਟ੍ਰੇਲਰ ਕਿਸ ਦਿਨ ਰਿਲੀਜ਼ ਹੋਣ ਜਾ ਰਿਹਾ ਹੈ।
ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਟ੍ਰੇਲਰ ਆ ਰਿਹਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ –‘ਟ੍ਰੇਲਰ ਕੱਲ ਆ ਰਿਹਾ ਹੈ...Laung Laachi 2’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।
ਨੀਰੂ,ਐਮੀ ਤੇ ਅੰਬਰਦੀਪ ਦੀ ਤਿਕੜੀ ਜੋ ਕਿ 19 ਅਗਸਤ 2022 ਨੂੰ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਲੌਂਗ ਲਾਚੀ 2 ਦੀ ਫਿਲਮ ‘ਚ ਅੰਬਰਦੀਪ ਸਿੰਘ, ਨੀਰੂ ਬਾਜਵਾ, ਐਮੀ ਵਿਰਕ ਤੋਂ ਇਲਾਵਾ ਅਮਰ ਨੂਰੀ, ਜਸਵਿੰਦਰ ਭੱਲਾ, ਅਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ।
ਨੀਰੂ ਬਾਜਵਾ ਦੀ ਇੱਕ ਹੋਰ ਫ਼ਿਲਮ ਜੋ ਕਿ ਓਟੀਟੀ ਉੱਤੇ ਰਿਲੀਜ਼ ਹੋਣ ਜਾ ਰਹੀ ਹੈ। ਜੀ ਹਾਂ ਨੀਰੂ ਬਾਜਵਾ, ਰੁਬੀਨਾ ਬਾਜਵਾ ਤੇ ਰੌਸ਼ਨ ਪ੍ਰਿੰਸ ਦੀ ਫ਼ਿਲਮ ਫ਼ਿਲਮ ‘ਬਿਊਟੀਫੁੱਲ ਬਿੱਲੋ’ ਜੋ ਕਿ 11 ਅਗਸਤ ਨੂੰ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣ ਜਾ ਰਹੀ ਹੈ।
View this post on Instagram