‘ਫੱਟੇ ਦਿੰਦੇ ਚੱਕ ਪੰਜਾਬੀ’ ਫ਼ਿਲਮ ਦੀ ਸ਼ੂਟਿੰਗ ਦਾ ਹੋਇਆ ਆਗਾਜ਼, ਐਕਟਰੈੱਸ ਨੀਰੂ ਬਾਜਵਾ ਨੇ ਸ਼ੇਅਰ ਕੀਤੀ ਤਸਵੀਰ

ਗਿੱਪੀ ਗਰੇਵਾਲ ਜੋ ਕਿ ਆਪਣੇ ਦਰਸ਼ਕਾਂ ਦੇ ਲਈ ਸਾਲ 2021 ਮਨੋਰੰਜਨ ਦੇ ਨਾਲ ਭਰਪੂਰ ਲੈ ਕੇ ਆ ਰਹੇ ਨੇ । ਜਿਸ ਦੇ ਚੱਲਦੇ ਕੁਝ ਦਿਨ ਪਹਿਲਾ ਹੀ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੇ ਨਾਲ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕੀਤਾ ਸੀ । ਜੀ ਹਾਂ ਗਿੱਪੀ ਤੇ ਨੀਰੂ ਦੀ ਜੋੜੀ ‘ਫੱਟੇ ਦਿੰਦੇ ਚੱਕ ਪੰਜਾਬੀ’ ਟਾਈਟਲ ਹੇਠ ਬਣਨ ਵਾਲੀ ਨਵੀਂ ਪੰਜਾਬੀ ਫ਼ਿਲਮ ਦਾ ਆਗਾਜ਼ ਹੋ ਚੁੱਕਿਆ ਹੈ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਫੈਨਜ਼ ਨੂੰ ਦਿੱਤਾ ਇੱਕ ਹੋਰ ਸਰਪ੍ਰਾਈਜ਼, ਕਰ ਦਿੱਤਾ ਨਵੀਂ ਫ਼ਿਲਮ ‘Singh vs Kaur2’ ਦਾ ਐਲਾਨ
ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਫ਼ਿਲਮ ਦੇ ਸੈੱਟ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇੱਕ ਨਵੀਂ ਕਹਾਣੀ, ਇੱਕ ਨਵਾਂ ਸਫਰ’ ਦੇ ਨਾਲ ਗਿੱਪੀ ਗਰੇਵਾਲ, ਰਾਣਾ ਰਣਬੀਰ, ਅਨੂ ਕਪੂਰ ਤੇ ਕਈ ਹੋਰ ਕਲਾਕਾਰਾਂ ਨੂੰ ਟੈਗ ਕੀਤਾ ਹੈ ।
ਇਸ ਫ਼ਿਲਮ ‘ਚ ਪਾਕਿਸਤਾਨੀ ਕਲਾਕਾਰਾਂ ਜਿਵੇਂ ਨਸੀਮ ਵਿੱਕੀ, ਅਹਿਮਦ ਅਲੀ ਬੱਟ ਆਦਿ ਨਜ਼ਰ ਆਉਣਗੇ । ਦਰਸ਼ਕ ਕਮੈਂਟਸ ਕਰਕੇ ਫ਼ਿਲਮ ਦੀ ਸਟਾਰ ਕਾਸਟ ਨੂੰ ਮੁਬਾਰਕਾਂ ਦੇ ਰਹੇ ਨੇ ।
ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਗਿੱਪੀ ਗਰੇਵਾਲ ਦੇ ‘ਪਾਣੀ ‘ਚ ਮਧਾਣੀ’ ਫ਼ਿਲਮ ‘ਚ ਵੀ ਨਜ਼ਰ ਆਉਣਗੇ । ਇਹ ਫ਼ਿਲਮ ਵੀ ਅਗਲੇ ਸਾਲ ਸਿਨੇਮਾ ਘਰਾਂ ਦੀ ਰੌਣਕ ਬਣੇਗੀ ।