ਸਿਨੇਮਾ ‘ਚ ਕਰੀਅਰ ਬਨਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੀਆਂ ਕੁੜੀਆਂ ਨੂੰ ਬਿਊਟੀ ਕਾਂਟੈਸਟ ‘ਚ ਹਿੱਸਾ ਦਿਵਾਉਣ ਦੇ ਨਾਂਅ ‘ਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਅਤੇ ਬਲੈਕਮੇਲਿੰਗ ਦੇ ਇੱਕ ਮਾਮਲੇ ‘ਚ ਕੌਮੀ ਮਹਿਲਾ ਕਮਿਸ਼ਨ ਨੇ ਨਿਰਮਾਤਾ ਨਿਰਦੇਸ਼ਕ ਮਹੇਸ਼ ਭੱਟ ਅਤੇ ਅਦਾਕਾਰਾ ਉਰਵਸ਼ੀ ਰੌਤੇਲਾ ਸਣੇ ਕੁਝ ਹੋਰ ਲੋਕਾਂ ਨੂੰ ਬਿਆਨ ਦਰਜ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਹੈ ।
https://twitter.com/ANI/status/1291292984919470080
ਦਰਅਸਲ ਸੋਸ਼ਲ ਐਕਟੀਵਿਸਟ ਯੋਗਿਤਾ ਨੇ ਆਪਣੀ ਸ਼ਿਕਾਇਤ ‘ਚ ਇੱਕ ਕੰਪਨੀ ਦੇ ਪ੍ਰਮੋਟਰ ਦੇ ਖਿਲਾਫ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਮਾਡਲਿੰਗ ਦੇ ਖੇਤਰ ‘ਚ ਕਰੀਅਰ ਬਨਾਉਣ ਦਾ ਮੌਕਾ ਦੇਣ ਬਹਾਨੇ ਕਈ ਕੁੜੀਆਂ ਨੂੰ ਬਲੇਕਮੇਲ ਅਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ ।
https://www.instagram.com/p/CDir-dThz4L/
ਅਜਿਹੇ ਮਾਮਲਿਆਂ ‘ਚ ਗਵਾਹੀ ਲਈ ਮਹੇਸ਼ ਭੱਟ ਅਤੇ ਉਰਵਸ਼ੀ ਰੌਤੇਲਾ ਨੂੰ ਨੋਟਿਸ ਭੇਜਿਆ ਗਿਆ ਹੈ ।