ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਜਲਦ ਹੀ ਡਰੱਗਜ਼ ਮਾਮਲੇ 'ਚ ਕਲੀਨ ਚਿੱਟ ਮਿਲ ਸਕਦੀ ਹੈ। ਕਿਉਂਕਿ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਵਿਸ਼ੇਸ਼ ਟੀਮ ਐਸਆਈਟੀ (SIT) ਨੂੰ ਆਰੀਅਨ ਖਾਨ ਦੇ ਖ਼ਿਲਾਫ਼ ਕੋਈ ਸ਼ੱਕੀ ਸਬੂਤ ਨਹੀਂ ਮਿਲਿਆ ਹੈ। ਐਸਆਈਟੀ ਨੇ ਸੂਚਿਤ ਕੀਤਾ ਹੈ ਕਿ ਆਰੀਅਨ ਖਾਨ ਕਿਸੇ ਡਰੱਗ ਸਾਜ਼ਿਸ਼ ਜਾਂ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਦਾ ਹਿੱਸਾ ਨਹੀਂ ਹਨ।
ਨਾਰਕੋਟਿਕਸ ਕੰਟਰੋਲ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ (SIT) ਨੂੰ 'ਕੋਈ ਸਬੂਤ' ਨਹੀਂ ਮਿਲਿਆ ਕਿ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਖਾਨ ਡਰੱਗ ਸਾਜ਼ਿਸ਼ ਵਿੱਚ ਸ਼ਾਮਲ ਸੀ। ਰਿਪੋਰਟ ਦੇ ਮੁਤਾਬਕ, ਐਸਆਈਟੀ ਟੀਮ ਨੇ ਲਗਜ਼ਰੀ ਕਰੂਜ਼ 'ਤੇ ਛਾਪੇਮਾਰੀ ਦੌਰਾਨ ਕਈ ਸ਼ੱਕੀ ਲੋਕਾਂ ਦਾ ਪਤਾ ਲਗਾਇਆ, ਜਿਸ ਦੌਰਾਨ ਆਰੀਅਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਐਨਸੀਬੀ ਦੀ ਮੁੰਬਈ ਯੂਨਿਟ ਦੇ ਉਲਟ ਐਸਆਈਟੀ ਨੇ ਕੁਝ ਤੱਥ ਕੱਢੇ ਹਨ। ਇਨ੍ਹਾਂ ਤੱਥਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਆਰੀਅਨ ਖਾਨ ਦੇ ਖਿਲਾਫ ਡਰੱਗਜ਼ ਮਾਮਲੇ 'ਚ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਲਈ ਆਰੀਅਨ ਦਾ ਫੋਨ ਖੋਹਣ ਅਤੇ ਨਿੱਜੀ ਚੈਟ ਮੈਸੇਜ਼ ਚੈੱਕ ਕਰਨ ਦੀ ਕੋਈ ਲੋੜ ਨਹੀਂ ਸੀ।
ਆਰੀਅਨ ਦੀ ਵਟਸਐਪ ਚੈਟ 'ਚ ਅਜਿਹਾ ਕੁਝ ਵੀ ਨਹੀਂ ਮਿਲਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਉਹ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਦਾ ਹਿੱਸਾ ਸੀ। ਐਸਆਈਟੀ ਨੇ ਕਿਹਾ ਕਿ ਛਾਪੇਮਾਰੀ ਦਾ ਕੋਈ ਵੀਡੀਓ ਅਤੇ ਆਡੀਓ ਰਿਕਾਰਡ ਨਹੀਂ ਹੈ, ਜਿਸ ਨੂੰ ਐਨਸੀਬੀ ਮੈਨੂਅਲ ਵਿੱਚ ਜ਼ਰੂਰੀ ਮੰਨਿਆ ਗਿਆ ਹੈ। ਇਸ ਮਾਮਲੇ ਵਿੱਚ ਫੜੇ ਗਏ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਸਿੰਗਲ ਰਿਕਵਰੀ ਦੱਸਿਆ ਗਿਆ ਹੈ।
ਹੋਰ ਪੜ੍ਹੋ : ਹੁਮਾ ਕੁਰੈਸ਼ੀ ਨੇ ਗੰਗੂਬਾਈ ਕਾਠੀਆਵਾੜੀ ਵਿੱਚ ਆਪਣੇ ਗੀਤ ਨਾਲ ਦਰਸ਼ਕਾਂ ਨੂੰ ਕੀਤਾ ਹੈਰਾਨ
ਦੱਸਣਯੋਗ ਹੈ ਕਿ 2 ਅਕਤੂਬਰ 2021 ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਤੇ ਡਰੱਗਸ ਪਾਰਟੀ 'ਤੇ NCB ਦੇ ਛਾਪੇਮਾਰੀ 'ਚ ਆਰੀਅਨ ਖਾਨ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਆਰੀਅਨ ਖਾਨ 20 ਦਿਨਾਂ ਤੋਂ ਜ਼ਿਆਦਾ ਸਮਾਂ ਮੁੰਬਈ ਦੀ ਆਰਥਰ ਰੋਡ ਜੇਲ 'ਚ ਰਹੇ। ਹੁਣ ਇਸ ਮਾਮਲੇ 'ਚ ਆਰੀਅਨ ਖਾਨ ਨੂੰ ਰਾਹਤ ਮਿਲਣ ਦੀ ਉਮੀਂਦ ਹੈ।