ਨਵਾਜ਼ੂਦੀਨ ਸਿੱਦੀਕੀ (Nawazuddin Siddiqui) ਨੇ ਮੰਗਲਵਾਰ ਨੂੰ ਕਾਨਸ ਫਿਲਮ ਫੈਸਟੀਵਲ 2022 (Cannes Film Festival 2022 ) ਦੇ ਰੈੱਡ ਕਾਰਪੇਟ 'ਤੇ ਵਾਕ ਕੀਤਾ। ਉਹ ਇੱਕ ਅਜਿਹੇ ਅਭਿਨੇਤਾ ਹਨ ਜਿਸ ਨੂੰ ਅਦਾਕਾਰੀ ਦਾ ਇੱਕ ਸਕੂਲ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਈ ਅਜਿਹੀਆਂ ਫਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੀ ਅਦਾਕਾਰੀ ਦੇ ਦਮ 'ਤੇ ਮਸ਼ਹੂਹ ਹੋਏ ਸਨ। ਨਵਾਜ਼ੂਦੀਨ ਸਿੱਦੀਕੀ ਜਲਦ ਹੀ ਇੱਕ ਇੰਡੋ-ਅਮਰੀਕਨ ਫਿਲਮ, 'ਲਕਸ਼ਮਣ ਲੋਪੇਜ਼' (Laxman Lopez) 'ਚ ਨਜ਼ਰ ਆਉਣਗੇ।
Image Source: Instagram
ਨਵਾਜ਼ੂਦੀਨ ਸਿੱਦੀਕੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਬਾਲੀਵੁੱਡ 'ਚ ਜ਼ਿੰਦਾ ਰਹਿਣ ਲਈ ਸਿਰਫ ਸੁੰਦਰ ਦਿੱਖ ਅਤੇ ਸਰੀਰ ਜ਼ਰੂਰੀ ਨਹੀਂ ਹੈ। ਬਾਲੀਵੁੱਡ 'ਚ ਐਕਟਿੰਗ ਦੇ ਦਮ 'ਤੇ ਵੀ ਹਰ ਕੋਈ ਆਪਣੀ ਵੱਖਰੀ ਪਛਾਣ ਬਣਾ ਸਕਦਾ ਹੈ। ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਨਣ ਤੋਂ ਬਾਅਦ ਪਾ ਸਕਦਾ ਹੈ। ਹੁਣ ਨਵਾਜ਼ੂਦੀਨ ਸਿੱਦੀਕੀ ਨੇ ਆਪਣੇ ਕਰੀਅਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ।
ਨਵਾਜ਼ੂਦੀਨ ਸਿੱਦੀਕੀ ਨੂੰ ਇੰਡੋ-ਅਮਰੀਕਨ ਫਿਲਮ ਲਕਸ਼ਮਣ ਲੋਪੇਜ਼ (Laxman Lopez) ਵਿੱਚ ਮੁੱਖ ਅਦਾਕਾਰ ਵਜੋਂ ਕਾਸਟ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਨ ਰੋਬਰਟੋ ਗਿਰੌਲਟ ਕਰਨਗੇ। ਇਸ ਫਿਲਮ ਦੀ ਸ਼ੂਟਿੰਗ ਵੀ ਇਸ ਸਾਲ ਦੇ ਅੰਤ ਤੱਕ ਅਮਰੀਕਾ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਇਹ ਫਿਲਮ ਕ੍ਰਿਸਮਸ 'ਤੇ ਆਧਾਰਿਤ ਹੋਵੇਗੀ।
Image Source: Instagram
ਇਸ ਬਾਰੇ ਗੱਲ ਕਰਦੇ ਹੋਏ ਅਦਾਕਾਰ ਨੇ ਕਿਹਾ, 'ਇਸ ਫਿਲਮ ਵਿਚ ਕੰਮ ਕਰਨਾ ਆਪਣੇ ਆਪ ਵਿੱਚ ਇੱਕ ਵੱਖਰਾ ਅਨੁਭਵ ਹੋਵੇਗਾ। ਰੌਬਰਟੋ ਗਿਰੌਲਟ ਨੇ ਕੈਮਰੇ 'ਤੇ ਆਪਣੀ ਸ਼ਕਤੀ ਅਤੇ ਕਮਾਂਡ ਦਿਖਾਈ ਹੈ। ਉਹ ਅਭਿਨੇਤਾ ਲਈ ਇੱਕ ਵੱਖਰਾ ਪੱਖ ਲਿਆ ਸਕਦਾ ਹੈ ਜੋ ਇੱਕ ਸਵਾਗਤਯੋਗ ਚੁਣੌਤੀ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਅਕਸਰ ਅਜਿਹੀ ਚੁਣੌਤੀ ਲਈ ਤਰਸਦਾ ਹਾਂ।
ਉਨ੍ਹਾਂ ਨੇ ਅੱਗੇ ਕਿਹਾ, ‘ਲਕਸ਼ਮਨ ਲੋਪੇਜ਼ ਨਾਮ ਨੇ ਵੀ ਮੈਨੂੰ ਉਤਸੁਕ ਬਣਾਇਆ।’ ਇਸ ਦੇ ਨਾਲ ਹੀ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਰੌਬਰਟੋ ਹਮੇਸ਼ਾ ਤੋਂ ਇਸ ਫਿਲਮ ਵਿੱਚ ਮੁੱਖ ਅਦਾਕਾਰ ਲਈ ਨਵਾਜ਼ੂਦੀਨ ਸਿੱਦੀਕੀ ਨੂੰ ਕਾਸਟ ਕਰਨਾ ਚਾਹੁੰਦਾ ਸੀ। ਉਹ ਨਵਾਜ਼ੂਦੀਨ ਸਿੱਦੀਕੀ ਦੇ ਕੰਮ ਨੂੰ ਜਾਣਦੇ ਸੀ ਅਤੇ ਆਪਣੀ ਫਿਲਮ ਵਿੱਚ ਮੁੱਖ ਅਭਿਨੇਤਾ ਲਈ, ਉਨ੍ਹਾਂ ਨੂੰ ਨਵਾਜ਼ੂਦੀਨ ਤੋਂ ਵਧੀਆ ਕੋਈ ਨਹੀਂ ਮਿਲਿਆ। ਇਸ ਦੇ ਨਾਲ ਹੀ ਨਵਾਜ਼ੂਦੀਨ ਸਿੱਦੀਕੀ ਵੀ ਮੰਗਲਵਾਰ ਨੂੰ ਕਾਨਸ ਫਿਲਮ ਫੈਸਟੀਵਲ 'ਚ ਰੈੱਡ ਕਾਰਪੇਟ 'ਤੇ ਵਾਕ ਕਰਕੇ ਸੁਰਖੀਆਂ 'ਚ ਹਨ।
Image Source: Instagram
ਹੋਰ ਪੜ੍ਹੋ : Cannes 2022: ਮਾਮੇ ਖਾਨ ਨੇ ਰੱਚਿਆ ਇਤਿਹਾਸ, ਕਾਨਸ 'ਚ ਭਾਰਤ ਲਈ ਰੈਡ ਕਾਰਪੇਟ 'ਤੇ ਜਾਣ ਵਾਲੇ ਬਣੇ ਪਹਿਲੇ ਲੋਕ ਕਲਾਕਾਰ
ਦੱਸ ਦਈਏ ਕਿ ਨਵਾਜ਼ੂਦੀਨ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੀ ਅਗਵਾਈ ਵਾਲੇ ਵਫ਼ਦ ਦਾ ਹਿੱਸਾ ਸਨ। ਇਸ ਦੌਰਾਨ ਉਸ ਨੇ ਕਾਲੇ ਰੰਗ ਦਾ ਟਕਸੀਡੋ ਸੂਟ ਪਾਇਆ ਸੀ। ਇਸ ਦੌਰਾਨ ਉਨ੍ਹਾਂ ਨਾਲ ਅਨੁਰਾਗ ਠਾਕੁਰ, ਸ਼ੇਖਰ ਕਪੂਰ ਅਤੇ ਪ੍ਰਸੂਨ ਜੋਸ਼ੀ ਵਰਗੀਆਂ ਮਸ਼ਹੂਰ ਹਸਤੀਆਂ ਵੀ ਮੌਜੂਦ ਸਨ। ਨਵਾਜ਼ੂਦੀਨ ਸਿੱਦੀਕੀ ਹਾਲ ਹੀ 'ਚ 29 ਅਪ੍ਰੈਲ ਨੂੰ ਰਿਲੀਜ਼ ਹੋਈ ਫਿਲਮ 'ਹੀਰੋਪੰਤੀ 2' ਦਾ ਹਿੱਸਾ ਸੀ। ਇਸ ਫਿਲਮ ਵਿੱਚ ਮੁੱਖ ਅਦਾਕਾਰ ਟਾਈਗਰ ਸ਼ਰਾਫ ਸਨ ਅਤੇ ਨਵਾਜ਼ੂਦੀਨ ਸਿੱਦੀਕੀ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਸੀ।