ਬਾਲ ਠਾਕਰੇ ਦੀ ਜ਼ਿੰਦਗੀ 'ਤੇ ਅਧਾਰਿਤ ਹੈ ਫਿਲਮ 'ਠਾਕਰੇ' , ਟਰੇਲਰ 'ਚ ਦਿਖਿਆ ਦਮ , ਦੇਖੋ ਵੀਡੀਓ

By  Aaseen Khan December 27th 2018 05:51 PM
ਬਾਲ ਠਾਕਰੇ ਦੀ ਜ਼ਿੰਦਗੀ 'ਤੇ ਅਧਾਰਿਤ ਹੈ ਫਿਲਮ 'ਠਾਕਰੇ' , ਟਰੇਲਰ 'ਚ ਦਿਖਿਆ ਦਮ , ਦੇਖੋ ਵੀਡੀਓ

ਬਾਲ ਠਾਕਰੇ ਦੀ ਜ਼ਿੰਦਗੀ 'ਤੇ ਅਧਾਰਿਤ ਹੈ ਫਿਲਮ 'ਠਾਕਰੇ' , ਟਰੇਲਰ 'ਚ ਦਿਖਿਆ ਦਮ , ਦੇਖੋ ਵੀਡੀਓ : ਫ਼ਿਲਮੀ ਜਗਤ 'ਚ ਪਿੱਛਲੇ ਕੁਝ ਸਮੇਂ ਤੋਂ ਖਿਡਾਰੀਆਂ , ਐਕਟਰਾਂ ਅਤੇ ਨੇਤਾਵਾਂ ਦੀ ਜੀਵਨੀ 'ਤੇ ਫਿਲਮ ਬਣਾਉਣ ਦਾ ਟਰੈਂਡ ਚੱਲ ਰਿਹਾ ਹੈ। ਇਸੇ ਟਰੈਂਡ ਦੇ ਚਲਦਿਆਂ ਇੱਕ ਹੋਰ ਫਿਲਮ ਆ ਰਹੀ ਹੈ ਜਿਸ ਦਾ ਨਾਮ ਹੈ 'ਠਾਕਰੇ' , ਜਿਸ ਦਾ ਟਰੇਲਰ ਬੁੱਧਵਾਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਇਹ ਫਿਲਮ ਸ਼ਿਵ ਸੈਨਾ ਪ੍ਰਮੁੱਖ ਨੇਤਾ ਬਾਲ ਠਾਕਰੇ ਦੀ ਜੀਵਨੀ 'ਤੇ ਅਧਾਰਿਤ ਹੈ।

https://www.youtube.com/watch?v=Qqpl_sAcQF8

ਫਿਲਮ 'ਚ ਬਾਲ ਠਾਕਰੇ ਦਾ ਅਹਿਮ ਰੋਲ ਬਾਲੀਵੁੱਡ ਦੇ ਦਿੱਗਜ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਿਭਾ ਰਹੇ ਹਨ। ਫਿਲਮ ਦਾ ਟਰੇਲਰ ਦੋ ਭਾਸ਼ਾਵਾਂ ਹਿੰਦੀ ਅਤੇ ਮਰਾਠੀ 'ਚ ਲਾਂਚ ਕੀਤਾ ਗਿਆ ਹੈ। ਟਰੇਲਰ ਦੀ ਗੱਲ ਕਰੀਏ ਤਾਂ ਟਰੇਲਰ ਦਾ ਬਹੁਤ ਸਮੇਂ ਤੋਂ ਦਰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਟਰੇਲਰ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਟਰੇਲਰ 'ਚ ਨਵਾਜ਼ੂਦੀਨ ਸਿੱਦੀਕੀ ਦਾ ਦਮਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Navazudin starrer movie 'Thackeray' movie trailer released Bal thackeray 's biography ਬਾਲ ਠਾਕਰੇ ਦੀ ਜ਼ਿੰਦਗੀ 'ਤੇ ਅਧਾਰਿਤ ਹੈ ਫਿਲਮ 'ਠਾਕਰੇ' , ਟਰੇਲਰ 'ਚ ਦਿਖਿਆ ਦਮ , ਦੇਖੋ ਵੀਡੀਓ

ਨਵਾਜ਼ੂਦੀਨ 'ਚ ਬਾਲ ਠਾਕਰੇ ਦੀ ਝਲਕ ਸਾਫ ਸਾਫ ਨਜ਼ਰ ਆ ਰਹੀ ਹੈ। ਇਹ ਫਿਲਮ ਬਾਲ ਠਾਕਰੇ ਦੀ ਜ਼ਿੰਦਿਗੀ ਦੀਆਂ ਸੱਚੀਆਂ ਘਟਨਾਵਾਂ 'ਤੇ ਬਣਾਈ ਗਈ ਦੱਸੀ ਜਾ ਰਹੀ ਹੈ। ਟਰੇਲਰ 'ਚ ਮਹਾਰਾਸ਼ਟਰ ਦੀ ਰਾਜਨੀਤੀ ਦੀ ਝਲਕ ਵੀ ਦਿੱਖ ਰਹੀ ਹੈ। ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਭਿਜੀਤ ਪਾਂਸੇ ਨੇ ਅਤੇ ਫਿਲਮ ਨੂੰ ਵਾਇਆਕਾਮ 18 ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫਿਲਮ ਦੀ ਕਹਾਣੀ ਸੰਜੇ ਰਾਉਤ ਨੇ ਲਿਖੀ ਹੈ। ਫਿਲਮ 'ਠਾਕਰੇ' 25 ਜਨਵਰੀ 2019 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।

Related Post