Navratri Special Food: ਭਾਰਤ ਵਿੱਚ ਹਰ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਚੋਂ ਇੱਕ ਹਨ ਨਰਾਤੇ। ਅੱਜ ਸ਼ਰਦ ਨਰਾਤੇ ਦਾ ਪਹਿਲਾ ਦਿਨ ਹੈ, ਅਜਿਹੇ ਵਿੱਚ ਵੱਡੀ ਗਿਣਤੀ 'ਚ ਸ਼ਰਧਾਲੂ ਵਰਤ ਰੱਖਦੇ ਹਨ। ਇਸ ਵਰਤ ਦੇ ਦੌਰਾਨ ਕਈ ਚੀਜ਼ਾਂ ਖਾਣ ਦੀ ਮਨਾਹੀ ਹੁੰਦੀ ਹੈ, ਇਸ ਦੇ ਕਾਰਨ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ। ਅੱਜ ਅਸੀਂ ਆਪਣੇ ਇਸ ਲੇਖ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਭੋਜਨ 'ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਿਲ ਕਰਕੇ ਸਿਹਤਮੰਦ ਰਹਿ ਸਕਦੇ ਹੋ।
Image From Google
ਡ੍ਰਾਈ ਫ੍ਰਰੂਟਸ
ਬਦਾਮ, ਅਖਰੋਟ ਨੂੰ ਉੱਚ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਇਹ ਸੁੱਕੇ ਮੇਵੇ ਖਾਓ ਅਤੇ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰੋ। ਇਸ ਤੋਂ ਇਲਾਵਾ ਤੁਸੀਂ ਕੱਦੂ ਦਾ ਬੀਜ ਅਤੇ ਫਲੈਕਸਸੀਡ ਵੀ ਲੈ ਸਕਦੇ ਹੋ।
Image From Google
ਡੇਅਰੀ ਪ੍ਰੋਡਕਟਸ
ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਡੇਅਰੀ ਪ੍ਰੋਡਕਟਸ ਸਭ ਤੋਂ ਵਧੀਆ ਹਨ। ਤੁਸੀਂ ਵੱਖ-ਵੱਖ ਤਰ੍ਹਾਂ ਦੇ ਪਨੀਰ ਦੇ ਪਕਵਾਨ ਬਣਾ ਸਕਦੇ ਹੋ। 100 ਗ੍ਰਾਮ ਪਨੀਰ 'ਚ ਲਗਭਗ 18 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਵਰਤ ਦੇ ਦੌਰਾਨ ਦਹੀਂ, ਲੱਸੀ, ਮੱਖਣ, ਮਿਲਕ ਸ਼ੇਕ ਆਦਿ ਦਾ ਸੇਵਨ ਕਰ ਸਕਦੇ ਹੋ। ਇਹ ਸਰੀਰ ਦੇ ਵਿੱਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ- ਨਾਲ ਸਿਹਤਯਾਬ ਰਹਿਣ ਵਿੱਚ ਵੀ ਤੁਹਾਡੀ ਮਦਦ ਕਰਨਗੇ।
Image From Google
ਫਲਾਂ ਅਤੇ ਵਰਤ ਵਾਲੇ ਭੋਜਨ ਦਾ ਸੇਵਨ
ਵਰਤ ਦੇ ਦੌਰਾਨ ਤੁਸੀਂ ਫਲਾਂ ਦਾ ਸੇਵਨ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਪਿਆਜ਼ ਤੇ ਲੱਸਣ ਤੋਂ ਬਿਨਾਂ ਵਰਤ ਵਾਲਾ ਆਟਾ ਤੇ ਸਾਬੂਦਾਨੇ ਆਦਿ ਨਾਲ ਬਣੇ ਪਕਵਾਨ ਖਾ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖੀਰਾ, ਟਮਾਟਰ ਆਦਿ ਦਾ ਵੀ ਸੇਵਨ ਕਰ ਸਕਦੇ ਹੋ।
Image From Google
ਹੋਰ ਪੜ੍ਹੋ: Health Tips: ਬਲੈਕ ਟੀ ਪੀਣ ਨਾਲ ਘੱਟ ਹੁੰਦਾ ਹੈ ਮੌਤ ਦਾ ਖ਼ਤਰਾ, ਜਾਣੋ ਇਸ ਦੇ ਫਾਇਦੇ
7 ਤੋਂ 8 ਗਿਲਾਸ ਪਾਣੀ ਜ਼ਰੂਰ ਪੀਓ
ਵਰਤ ਦੇ ਦੌਰਾਨ ਖਾਣ-ਪੀਣ ਦੇ ਨਾਲ-ਨਾਲ ਦਿਨ ਭਰ ਵਿੱਚ ਤਕਰੀਬਨ 7 ਤੋਂ 8 ਗਿਲਾਸ ਪਾਣੀ ਜ਼ਰੂਰ ਪੀਓ। ਇਸ ਦੇ ਨਾਲ ਸਰੀਰ ਹਾਈਡ੍ਰੇਟ ਰਹੇਗਾ ਤੇ ਸਰੀਰ ਵਿੱਚ ਚੁਸਤੀ ਬਣੀ ਰਹੇਗੀ। ਇਸ ਨਾਲ ਚੱਕਰ ਆਦਿ ਆਉਣ ਦੀ ਸਮੱਸਿਆ ਨਹੀਂ ਹੁੰਦੀ।