ਪੰਜਾਬੀ ਮਾਡਲ ਨਵੀ ਭੰਗੂ ਨੂੰ ਯਾਦ ਆਏ ਪੁਰਾਣੇ ਦਿਨ, ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ-‘ਮਿਸ ਪੂਜਾ ਵਾਲਾ ਦੌਰ’

By  Lajwinder kaur June 12th 2020 12:15 PM

ਪੰਜਾਬੀ ਮਾਡਲ ਤੇ ਟੀਵੀ ਅਦਾਕਾਰ ਨਵੀ ਭੰਗੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਨਵੀ ਭੰਗੂ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ ਤੇ ਨਾਲ ਹੀ ਲਿਖਿਆ ਹੈ, ਮਿਸ ਪੂਜਾ ਵਾਲਾ ਦੌਰ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ।

View this post on Instagram

 

Miss Pooja vala Dour ਮਿਸ ਪੂਜਾ ਵਾਲਾ ਦੌਰ ?

A post shared by Navi Bhangu (@navibhangu) on Jun 11, 2020 at 2:51am PDT

Vote for your favourite : https://www.ptcpunjabi.co.in/voting/

ਇਹ ਵੀਡੀਓ ਉਨ੍ਹਾਂ ਦੇ ਇੱਕ ਗੀਤ ਦਾ ਹੈ, ਜਿਸ ‘ਚ ਉਹ ਮਾਡਲਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਮਿਸ ਪੂਜਾ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਨਵੀ ਭੰਗੂ ਨੇ ਮਿਸ ਪੂਜਾ ਦੇ ਕਈ ਸੁਪਰ ਹਿੱਟ ਗੀਤਾਂ ‘ਚ ਅਦਾਕਾਰੀ ਕੀਤੀ ਹੈ ।

 ਹੋਰ ਵੇਖੋ:ਟੀਵੀ ਜਗਤ ਦੇ ਇਸ ਪੰਜਾਬੀ ਗੱਭਰੂ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਮਾਂ ਤੋਂ ਬਹੁਤ ਮਾਰ ਖਾਈ ਏ, ਦੇਖੋ ਇਹ ਵੀਡੀਓ

ਜੇ ਗੱਲ ਕਈਏ ਨਵੀ ਭੰਗੂ ਦੇ ਕੰਮ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ‘ਚ ਨਾਂ ਬਨਾਉਣ ਲਈ ਬਹੁਤ ਸੰਘਰਸ਼ ਕੀਤਾ ਹੈ । ਪਰ ਅਸਲ ਪਛਾਣ ਉਦੋਂ ਮਿਲੀ ਜਦੋਂ 2011 ‘ਚ ਮਾਸ਼ਾ ਅਲੀ ਦੇ ਗੀਤ ਖੰਜਰ ‘ਚ ਉਨ੍ਹਾਂ ਨੇ ਨੈਗਟਿਵ ਕਿਰਦਾਰ ਨਿਭਾਇਆ ਸੀ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ । ਲਗਭਗ ਉਨ੍ਹਾਂ ਨੇ 300 ਦੇ ਕਰੀਬ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ । ਪਰ ਅਚਾਨਕ ਉਹ ਇੰਡਸਟਰੀ ‘ਚੋਂ ਗਾਇਬ ਹੋ ਗਏ ਸਨ ।  ਉਨ੍ਹਾਂ ਨੇ ਮੁੰਬਈ ਵੱਲ ਰੁਖ ਕਰ ਲਿਆ ਸੀ । ਉਹ ਟੀਵੀ ਦੇ ਕਈ ਮਸ਼ਹੂਰ ਸੀਰੀਅਲਾਂ  ‘ਚ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੁੰ ਬੱਬੂ ਮਾਨ ਦੀ ਫ਼ਿਲਮ ‘ਹਸ਼ਰ’ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੀ ।

Related Post