ਕੁਲਵਿੰਦਰ ਬਿੱਲਾ ਤੇ ਨਵਦੀਪ ਕਲੇਰ ਚੋਂ ਕਿਸ ਦੇ ਪੱਟਾਂ 'ਚ ਹੈ ਵੱਧ ਜ਼ੋਰ, ਦੇਖੋ ਢੋਲ ਜਗੀਰੋ 'ਤੇ ਪੈਂਦੇ ਭੰਗੜੇ

ਕੁਲਵਿੰਦਰ ਬਿੱਲਾ ਤੇ ਨਵਦੀਪ ਕਲੇਰ ਚੋਂ ਕਿਸ ਦੇ ਪੱਟਾਂ 'ਚ ਹੈ ਵੱਧ ਜ਼ੋਰ, ਦੇਖੋ ਢੋਲ ਜਗੀਰੋ 'ਤੇ ਪੈਂਦੇ ਭੰਗੜੇ : ਕੁਲਵਿੰਦਰ ਬਿੱਲਾ ਜਿੰਨ੍ਹਾਂ ਨੇ ਗਾਇਕੀ ਤੋਂ ਲੈ ਕੇ ਅਦਾਕਾਰੀ ਦੇ ਅਖਾੜੇ 'ਚ ਵੀ ਆਪਣਾ ਲੋਹਾ ਮਨਵਾਇਆ ਹੈ। ਪਰ ਕੁਲਵਿੰਦਰ ਬਿੱਲਾ ਅਦਾਕਾਰੀ ਜਾਂ ਗਾਇਕੀ ਤੱਕ ਹੀ ਸੀਮਤ ਨਹੀਂ ਹਨ ਬਲਕਿ ਭੰਗੜੇ ਲਈ ਵੀ ਚੰਗਾ ਪੱਟਾਂ 'ਚ ਜ਼ੋਰ ਰੱਖਦੇ ਹਨ। ਜਿਸ ਦਾ ਸਬੂਤ ਹੈ ਅਦਾਕਾਰ ਨਵਦੀਪ ਕਲੇਰ ਨਾਲ ਭੰਗੜੇ ਦਾ ਇਹ ਵੀਡੀਓ।
View this post on Instagram
ਤਸਵੀਰਾਂ 'ਚ ਦੇਖ ਸਕਦੇ ਹੋ ਕੁਲਵਿੰਦਰ ਬਿੱਲਾ ਤੇ ਨਵਦੀਪ ਕਲੇਰ ਪੱਟਾਂ ਦੇ ਜ਼ੋਰ 'ਤੇ ਮਾਸਟਰ ਸਲੀਮ ਹੋਰਾਂ ਦੇ ਗੀਤ ਢੋਲ ਜਗੀਰੋ ਦਾ 'ਤੇ ਜੰਮ ਕੇ ਆਪਣੇ ਆਪਣੇ ਭੰਗੜੇ ਦੇ ਜੌਹਰ ਦਿਖਾ ਰਹੇ ਹਨ। ਇਹਨਾਂ ਦੋਵਾਂ 'ਚ ਕੌਣ ਵਧੀਆ ਭੰਗੜਾ ਪਾ ਰਿਹਾ ਹੈ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਦੋਵੇਂ ਵੀ ਬਰਾਬਰੀ 'ਤੇ ਇੱਕ ਦੂਜੇ ਨੂੰ ਟੱਕਰ ਦੇ ਰਹੇ ਹਨ।
View this post on Instagram
ਨਵਦੀਪ ਕਲੇਰ ਅਤੇ ਕੁਲਵਿੰਦਰ ਬਿੱਲਾ ਕਾਫੀ ਚੰਗੇ ਦੋਸਤ ਹਨ ਦੋਨਾਂ ਨੂੰ ਕਈ ਵੀਡੀਓਜ਼ ਇਕੱਠੇ ਦੇਖਿਆ ਜਾਂਦਾ ਰਹਿੰਦਾ ਹੈ। ਦੋਨੋ ਸੰਦੀਪ ਬਰਾੜ ਦੇ ਗੀਤ ਯਾਰਾਂ ਨਾਲ ਯਾਰੀ ਗੀਤ 'ਚ ਫ਼ੀਚਰ ਕਰਦੇ ਹੋਏ ਵੀ ਨਜ਼ਰ ਆਉਣ ਵਾਲੇ ਹਨ। ਦੋਨਾਂ ਦੇ ਭੰਗੜੇ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਨਵਦੀਪ ਬਰਾੜ ਦੀ ਗੱਲ ਕਰੀਏ ਤਾਂ ਉਹ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ 'ਚ ਨਿਭਾਏ ਆਪਣੇ ਕਿਰਦਾਰ ਦੀ ਛਾਪ ਛੱਡ ਚੁੱਕੇ ਹਨ। ਉੱਥੇ ਹੀ ਕੁਲਵਿੰਦਰ ਬਿੱਲਾ ਬਹੁਤ ਜਲਦ ਆਪਣੀ ਆਉਣ ਵਾਲੀ ਫਿਲਮ ਪ੍ਰਾਹੁਣਿਆਂ ਨੂੰ ਦਫ਼ਾ ਕਰੋ 'ਚ ਫਿਰ ਤੋਂ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣ ਵਾਲੇ ਹਨ।