ਪੀਟੀਸੀ ਸ਼ੋਅ ਕੇਸ 'ਚ ਅੱਜ ਮਿਲੋ ਫ਼ਿਲਮ 'ਨੌਕਰ ਵਹੁਟੀ ਦਾ' ਦੀ ਸਟਾਰ ਕਾਸਟ ਨਾਲ

ਪੀਟੀਸੀ ਪੰਜਾਬੀ ਦਾ ਨੰਬਰ ਇੱਕ ਚੈਟ ਸ਼ੋਅ ਪੀਟੀਸੀ ਸ਼ੋਅ ਕੇਸ 'ਚ ਜਿਸ 'ਚ ਹਰ ਵਾਰ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰਿਆਂ ਨੂੰ ਦਰਸ਼ਕਾਂ ਦੇ ਰੁ-ਬ-ਰੁ ਕਰਵਾਇਆ ਜਾਂਦਾ ਹੈ। ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਪੀਟੀਸੀ ਦੇ ਵਿਹੜੇ ਪਹੁੰਚੀ ਹੈ ਫ਼ਿਲਮ 'ਨੌਕਰ ਵਹੁਟੀ ਦਾ' ਦੀ ਸਟਾਰ ਕਾਸਟ ਜਿਨ੍ਹਾਂ 'ਚ ਕੁਲਰਾਜ ਰੰਧਾਵਾ, ਬਿਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨਾਲ ਅੱਜ ਗੱਲ ਬਾਤ ਹੋਵੇਗੀ।
View this post on Instagram
ਸਮੀਪ ਕੰਗ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਬਾਰੇ ਇਹਨਾਂ ਸਿਤਾਰਿਆਂ ਨਾਲ ਅੱਜ ਖੁੱਲ੍ਹ ਕੇ ਗੱਲਾਂ ਬਾਤਾਂ ਹੋਣਗੀਆਂ। ਸੁਣਨ ਨੂੰ ਮਿਲਣਗੇ ਫ਼ਿਲਮ ਨਾਲ ਜੁੜੇ ਮਜ਼ੇਦਾਰ ਕਿੱਸੇ ਅਤੇ ਸ਼ੂਟਿੰਗ ਦੌਰਾਨ ਹੁੰਦੀ ਸੈੱਟ 'ਤੇ ਮਸਤੀ ਦੀਆਂ ਗੱਲਾਂ।
ਹੋਰ ਵੇਖੋ : ਐਮੀ ਵਿਰਕ ਨੇ ਹਰਜੀਤਾ ਫ਼ਿਲਮ ਲਈ ਕੀਤੀ ਸੀ ਦੋ ਸਾਲ ਸਖ਼ਤ ਮਿਹਨਤ,ਹੁਣ ਤੋੜਿਆ ਕਈ ਸਾਲਾਂ ਦਾ ਰਿਕਾਰਡ
ਨੌਕਰ ਵਹੁਟੀ ਦਾ ਜਿਹੜੀ ਇੱਕ ਫੈਮਿਲੀ ਕਾਮੇਡੀ ਡਰਾਮਾ ਫ਼ਿਲਮ ਹੋਣ ਵਾਲੀ ਹੈ। ਫ਼ਿਲਮ ਨੂੰ ਪਰਦੇ 'ਤੇ ਰਿਲੀਜ਼ ਹੋਣ 'ਚ ਕੁਝ ਹੀ ਘੰਟੇ ਬਾਕੀ ਹਨ ਯਾਨੀ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ 'ਚ ਕੁਲਰਾਜ ਰੰਧਾਵਾ ਅਤੇ ਬਿਨੂੰ ਢਿੱਲੋਂ ਪਤੀ ਪਤਨੀ ਦਾ ਕਿਰਦਾਰ ਨਿਭਾ ਰਹੇ ਹਨ। ਪਰ ਦੋਨਾਂ ਦੇ ਰਿਸ਼ਤੇ 'ਚ ਦਰਾਰ ਆ ਜਾਂਦੀ ਹੈ। ਫ਼ਿਰ ਬਿਨੂੰ ਕਿੰਝ ਆਪਣੀ ਪਤਨੀ ਨੂੰ ਮਨਾਉਣ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦਾ ਹੈ ਇਹ ਫ਼ਿਲਮ 'ਚ ਦੇਖਣ ਨੂੰ ਮਿਲਣ ਵਾਲਾ ਹੈ। ਪਰ ਜੇਕਰ ਤੁਸੀਂ ਫ਼ਿਲਮ ਤੋਂ ਪਹਿਲਾਂ ਫ਼ਿਲਮ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਦੇਖੋ ਅੱਜ ਸ਼ਾਮ 5:30 ਵਜੇ ਪੀਟੀਸੀ ਸ਼ੋਅ ਕੇਸ ਸਿਰਫ ਪੀਟੀਸੀ ਪੰਜਾਬੀ 'ਤੇ।