‘ਨੌਕਰ ਵਹੁਟੀ ਦਾ’ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਸਬਜ਼ੀਆਂ ਦੇ ਲਿਫ਼ਾਫ਼ੇ ਨਾਲ ਨਜ਼ਰ ਆ ਰਹੇ ਨੇ ਬਿੰਨੂ ਢਿੱਲੋਂ

ਬਿੰਨੂ ਢਿੱਲੋਂ ਤੇ ਕੁਲਰਾਜ ਰੰਧਾਵਾ ਦੀ ਆਉਣ ਵਾਲੀ ਫ਼ਿਲਮ ‘ਨੌਕਰ ਵਹੁਟੀ ਦਾ’ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਬਣੀ ਹੋਈ ਹੈ। ਜੀ ਹਾਂ ਹਾਸਿਆਂ ਦੇ ਰੰਗਾਂ ਨਾਲ ਭਰੇ ਟਰੇਲਰ ਤੋਂ ਬਾਅਦ ਇੱਕ ਹੋਰ ਨਵਾਂ ਪੋਸਟਰ ਸਾਹਮਣੇ ਆਇਆ ਹੈ। ਜਿਸ ਨੂੰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਨਵਾਂ ਪੋਸਟਰ ਨੌਕਰ ਵਹੁਟੀ ਦਾ... ਫ਼ਿਲਮ ਰਿਲੀਜ਼ਿੰਗ ਵਰਲਡ ਵਾਈਡ 23 ਅਗਸਤ 2019 ਨੂੰ..’
View this post on Instagram
ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ‘ਚ ਬਣਿਆ ਹੋਇਆ ਹੈ। ਕਿਉਂਕਿ ਪੋਸਟਰ ‘ਚ ਕੁਲਰਾਜ ਰੰਧਾਵਾ ਬਾਈਕ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਬਿੰਨੂ ਢਿੱਲੋਂ ਸਬਜ਼ੀਆਂ ਦੇ ਲਿਫ਼ਾਫ਼ੇ ਚੁੱਕੇ ਹੋਏ ਨਜ਼ਰ ਆ ਰਹੇ ਹਨ।
View this post on Instagram
@naukarvahutida Releasing Worldwide ? 23rd August 2019
‘ਨੌਕਰ ਵਹੁਟੀ ਦਾ’ ਜਿਹੜੀ ਕਿ ਇੱਕ ਕਾਮੇਡੀ ਫੈਮਿਲੀ ਡਰਾਮਾ ਹੋਣ ਵਾਲੀ ਹੈ। ਇਸ ਫ਼ਿਲਮ ‘ਚ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ,ਕੁਲਰਾਜ ਰੰਧਾਵਾ ਅਤੇ ਉਪਾਸਨਾ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ। ਨੌਕਰ ਵਹੁਟੀ ਦਾ ਫ਼ਿਲਮ ਨੂੰ ਨਾਮੀ ਡਾਇਰੈਕਟਰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ 23 ਅਗਸਤ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋ ਜਾਵੇਗੀ।