ਬਿਮਾਰੀ ਨੇ ਨਸੀਰੂਦੀਨ ਸ਼ਾਹ ਦੀ ਵਿਗਾੜੀ ਹਾਲਤ, ਬੇਟੇ ਨੇ ਤਸਵੀਰਾਂ ਕੀਤੀਆਂ ਸ਼ੇਅਰ

By  Rupinder Kaler July 8th 2021 10:47 AM -- Updated: July 8th 2021 10:54 AM
ਬਿਮਾਰੀ ਨੇ ਨਸੀਰੂਦੀਨ ਸ਼ਾਹ ਦੀ ਵਿਗਾੜੀ ਹਾਲਤ, ਬੇਟੇ ਨੇ ਤਸਵੀਰਾਂ ਕੀਤੀਆਂ ਸ਼ੇਅਰ

ਨਸੀਰੂਦੀਨ ਸ਼ਾਹ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਉਹਨਾਂ ਨੂੰ ਨਮੂਨੀਏ ਦੀ ਸ਼ਿਕਾਇਤ ਕਰਕੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ । ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਅਦਾਕਾਰ ਦੇ ਬੇਟੇ ਵਿਵਾਨ ਸ਼ਾਹ ਨੇ ਨਸੀਰੂਦੀਨ ਸ਼ਾਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ :

ਇੱਕਲੇ ਸਿੱਖ ਨੌਜਵਾਨ ਲਈ ਆਸਟ੍ਰੇਲੀਆ ਸਰਕਾਰ ਨੇ ਭੇਜਿਆ ਜਹਾਜ਼, ਹਰ ਪਾਸੇ ਹੋ ਰਹੀ ਸ਼ਲਾਘਾ

Pic Courtesy: Instagram

ਇਨ੍ਹਾਂ ਤਸਵੀਰਾਂ ਵਿੱਚ ਨਸੀਰੂਦੀਨ ਦੇ ਨਾਲ ਉਨ੍ਹਾਂ ਦੀ ਪਤਨੀ ਰਤਨਾ ਪਾਠਕ ਸ਼ਾਹ ਵੀ ਨਜ਼ਰ ਆ ਰਹੇ ਹਨ। ਵਿਵਾਨ ਸ਼ਾਹ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਤਸਵੀਰਾਂ ਸ਼ੇਅਰ ਕੀਤੀਆਂ। ਪਹਿਲੀ ਤਸਵੀਰ ਵਿਚ, ਨਸੀਰੂਦੀਨ ਸ਼ਾਹ ਸੰਤਰੀ ਰੰਗ ਦੀ ਟੀ-ਸ਼ਰਟ ਅਤੇ ਚਿੱਟੇ ਟਰੈਕ ਪੈਂਟ ਵਿਚ ਆਪਣੇ ਬਿਸਤਰੇ ਦੇ ਕੋਲ ਖੜੇ ਦੇਖੇ ਜਾ ਸਕਦੇ ਹਨ।

Naseeruddin Shah

ਤਸਵੀਰ ਤੇ ਲਿਖਿਆ ਗਿਆ ਹੈ ‘ਘਰ ਵਾਪਸੀ’ । ਦੂਸਰੀ ਦੀ ਗੱਲ ਕੀਤੀ ਜਾਵੇ ਤਾਂ ਫੋਟੋ ਵਿਚ ਨਸੀਰੂਦੀਨ ਸ਼ਾਹ ਆਪਣੇ ਫੋਨ ‘ਤੇ ਕੁਝ ਕਰਦੇ ਦਿਖਾਈ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਨਸੀਰੂਦੀਨ ਨੂੰ 29 ਜੂਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਹੁਣ ਉਹ ਠੀਕ ਹਨ।

Related Post