ਨਰਗਿਸ ਦੱਤ ਨੇ ਆਪਣੀ ਸਭ ਤੋਂ ਵਧੀਆ ਦੋਸਤ ਮੀਨਾ ਕੁਮਾਰੀ ਨੂੰ ਉਸ ਦੀ ਮੌਤ ’ਤੇ ਕਿਹਾ ਸੀ ‘ਮੌਤ ਮੁਬਾਰਕ ਹੋ’, ਇਹ ਸੀ ਵਜ੍ਹਾ

ਅਦਾਕਾਰਾ ਮੀਨਾ ਕੁਮਾਰੀ (meena kumari) ਨੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਸੀ । ਮੀਨਾ ਕੁਮਾਰੀ ਨੇ ‘ਬੱਚੋਂ ਕਾ ਖੇਲ’ ਫ਼ਿਲਮ ਨਾਲ ਡੈਬਿਊ ਕੀਤਾ ਸੀ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ । ਫ਼ਿਲਮਾਂ ਤੋਂ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਕਾਫੀ ਸੁਰਖੀਆਂ ਵਿੱਚ ਰਹਿੰਦੀ ਸੀ । ਉਹਨਾਂ ਨੂੰ ਟ੍ਰੇਜਡੀ ਕਵੀਨ ਵੀ ਕਿਹਾ ਜਾਂਦਾ ਸੀ ਕਿਉਂਕਿ ਜਿੰਨੀਂ ਸਫਲਤਾ ਉਹਨਾ ਨੂੰ ਫਿਲਮਾਂ ਵਿੱਚ ਮਿਲੀ ਓਨੀ ਸਫਲਤਾ ਉਹਨਾਂ ਨੂੰ ਆਪਣੀ ਅਸਲ ਜ਼ਿੰਦਗੀ ਵਿੱਚ ਨਹੀਂ ਮਿਲੀ ।
Pic Courtesy: Instagram
ਹੋਰ ਪੜ੍ਹੋ :
ਕੰਗਨਾ ਰਣੌਤ ’ਤੇ ਲੱਗੇ ਅਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਨ ਦੇ ਇਲਜ਼ਾਮ, ਦਿੱਤਾ ਸੀ ਇਹ ਗੰਦਾ ਬਿਆਨ, ਵੀਡੀਓ ਵਾਇਰਲ
Pic Courtesy: Instagram
ਇਹੀ ਕਾਰਨ ਹੈ ਕਿ ਉਹਨਾ ਦੀ ਦੋਸਤ ਨਰਗਿਸ (nargis-dutt) ਨੇ ਮੀਨਾ ਕੁਮਾਰੀ ਨੂੰ ਉਹਨਾਂ ਦੀ ਮੌਤ ਤੇ ਮੁਬਾਰਕਬਾਦ ਦਿੱਤੀ ਸੀ । ਦਰਅਸਲ ਮੀਨਾ ਕੁਮਾਰੀ ਨੇ ਮਸ਼ਹੂਰ ਸਕਰੀਨ ਰਾਈਟਰ ਕਮਾਲ ਅਮਰੋਹੀ ਨਾਲ ਵਿਆਹ ਕਰ ਲਿਆ ਸੀ । ਮੀਨਾ ਉਸ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਪਾਗਲ ਸੀ । ਉਸ ਨੇ ਸਭ ਕੁਝ ਕਮਾਲ ਦੇ ਨਾਂਅ ਕਰ ਦਿੱਤਾ ਸੀ । ਪਰ ਇਸ ਦੇ ਬਦਲੇ ਮੀਨਾ ਨੂੰ ਉਹ ਸਭ ਕੁਝ ਨਹੀਂ ਮਿਲਿਆ ਜੋ ਉਹ ਚਾਹੁੰਦੀ ਸੀ ।
Pic Courtesy: Instagram
ਬਾਅਦ ਵਿੱਚ ਦੋਹਾਂ ਦਾ ਤਲਾਕ ਹੋ ਗਿਆ ਸੀ । ਇਸ ਤੋਂ ਬਾਅਦ ਮੀਨਾ ਕੁਮਾਰੀ ਦੀ ਜ਼ਿੰਦਗੀ ਵਿੱਚ ਕਈ ਬੰਦੇ ਆਏ ਪਰ ਉਹਨਾਂ ਦਾ ਰਿਸ਼ਤਾ ਨਹੀਂ ਚੱਲ ਸਕਿਆ । 1972 ਵਿੱਚ ਮੀਨਾ ਕੁਮਾਰੀ ਕੋਮਾ ਵਿੱਚ ਚਲੀ ਗਈ ਤੇ ਉਸ ਦੀ ਮੌਤ ਹੋ ਗਈ । ਉਸ ਸਮੇਂ ਨਰਗਿਸ ਦੱਤ ਮੀਨਾ ਕੁਮਾਰੀ ਦੀ ਚੰਗੀ ਦੋਸਤ ਸੀ । ਨਰਗਿਸ ਉਸ ਦੇ ਸਸਕਾਰ ਤੇ ਪਹੁੰਚੀ ਤਾਂ ਉਸ ਦੇ ਮੂੰਹ ਵਿੱਚੋਂ ਨਿਕਲਿਆ ਮੀਨਾ ਕੁਮਾਰੀ ਮੌਤ ਮੁਬਾਰਕ ਹੋ।