ਖਾਲਸਾ ਕਾਲਜ ਪਟਿਆਲਾ ਦੀਆਂ ਵਿਦਿਆਰਥਣਾਂ ਦੀ 'ਗੁਰੂ ਨਾਨਕ ਦੇਵ' ਜੀ ਦੇ ਪ੍ਰਕਾਸ਼ ਪੁਰਬ 'ਤੇ ਖ਼ਾਸ ਪੇਸ਼ਕਸ਼ ,ਸੋਸ਼ਲ ਮੀਡੀਆ 'ਤੇ ਛਾਈਆਂ ਵਿਦਿਆਰਥਣਾਂ
Shaminder
November 5th 2019 04:05 PM
ਖਾਲਸਾ ਕਾਲਜ ਪਟਿਆਲਾ ਦੀਆਂ ਕੁੜੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਘੋੜੀ ਗਾਈ ਗਈ ਹੈ ।ਇਸ ਘੋੜੀ 'ਚ ਗੁਰੂ ਨਾਨਕ ਦੇਵ ਜੀ ਦੀ ਉਸਤਤ ਕੀਤੀ ਗਈ ਹੈ । ਇਸ ਲੋਕ ਗੀਤ ਨੂੰ ਆਵਾਜ਼ ਨਾਲ ਸ਼ਿੰਗਾਰਿਆ ਹੈ ਸ਼ਬਨਮ ਖ਼ਾਨ ਨੇ ।ਜਦਕਿ ਬੋਲ ਲਿਖੇ ਨੇ ਡਾਕਟਰ ਕੁਲਦੀਪ ਸਿੰਘ ਦੀਪ ਨੇ ਅਤੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਡਾਕਟਰ ਜਗਜੀਤ ਸਿੰਘ ਨੇ ।
ਹੋਰ ਵੇਖੋ:ਪੂਰੀ ਸਿੱਖ ਰਹਿਤ ਮਰਿਆਦਾ ’ਚ ਰਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਜੇ ਫੌਜ਼ੀਆਂ ਦੇ ਵੰਸ਼ਜ
ਸਹਾਇਕ ਕਲਾਕਾਰ ਦੇ ਤੌਰ 'ਤੇ ਸਾਥ ਦਿੱਤਾ ਹੈ ਡਾਕਟਰ ਸਤਵਿੰਦਰ ਕੌਰ ਅਤੇ ਕਾਲਜ ਦੀਆਂ ਗਿੱਧੇ ਦੀਆਂ ਵਿਦਿਆਰਥਣਾਂ ਨੇ । ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਗਾਇਆ ਇਹ ਗੀਤ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ ।ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਹਨ ।