‘ਨਾਨਕ ਨਾਮ ਜਹਾਜ਼’ ਫ਼ਿਲਮ ਦੇ ਸ਼ੂਟ ਤੋਂ ਪਹਿਲਾਂ ਪੂਰੀ ਸਟਾਰ ਕਾਸਟ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

1969 ਨੂੰ ਤਕਰੀਬਨ 50 ਸਾਲ ਪਹਿਲਾਂ ਬਣੀ ‘ਨਾਨਕ ਨਾਮ ਜਹਾਜ਼’ ਫ਼ਿਲਮ ਜਿਸ ਨੇ 1970 ‘ਚ ਸਰਵੋਤਮ ਪੰਜਾਬੀ ਫ਼ਿਲਮ ਅਤੇ ਸਰਵੋਤਮ ਸੰਗੀਤ ਦੇ ਕੌਮੀ ਪੁਰਸਕਾਰ ਜਿੱਤੇ ਸਨ। ਜਿਸਦੇ ਚੱਲਦੇ ਇੱਕ ਵਾਰ ਫਿਰ ਤੋਂ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼’ ਨੂੰ ਮੁੜ ਤੋਂ ਬਣਾਇਆ ਜਾ ਰਿਹਾ ਹੈ।
ਹੋਰ ਵੇਖੋ: ਦਰਸ਼ਕਾਂ ਨੂੰ ਭਾਵੁਕ ਕਰਦਾ ਬਲਰਾਜ ਦਾ ਨਵਾਂ ਗੀਤ ‘ਦਰਜਾ ਖ਼ੁਦਾ’ ਹੋਇਆ ਰਿਲੀਜ਼, ਦੇਖੋ ਵੀਡੀਓ
ਜਿਸਦੇ ਚੱਲਦੇ ਫ਼ਿਲਮ ਦੇ ਸ਼ੂਟ ਤੋਂ ਪਹਿਲਾਂ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਫ਼ਿਲਮ ਦੀ ਪੂਰੀ ਸਟਾਰ ਕਾਸਟ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਈ ਤੇ ਪਰਮਾਤਮਾ ਦੀਆਂ ਖੁਸ਼ੀਆਂ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਗੈਵੀ ਚਾਹਲ, ਮੁਕੇਸ਼ ਰਿਸ਼ੀ, ਅਮਨ ਧਾਲੀਵਾਲ, ਯਾਮਿਨੀ ਮਲਹੋਤਰਾ, ਵਿੰਦੂ ਦਾਰਾ ਸਿੰਘ ਤੋਂ ਇਲਾਵਾ ਫ਼ਿਲਮ ਦੀ ਬਾਕੀ ਟੀਮ ਨੇ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ।
ਜਿਸ ਦੀਆਂ ਕੁਝ ਝਲਕੀਆਂ ਗੈਵੀ ਚਾਹਲ ਤੇ ਬਿੰਦੂ ਧਾਰਾ ਸਿੰਘ ਨੇ ਆਪਣੀ ਇੰਸਟਾ ਸਟੋਰੀ ਵਿੱਚ ਸਾਂਝੀਆਂ ਕੀਤੀਆਂ ਨੇ। ਦੱਸ ਦਈਏ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਨੂੰ ਮਾਨ ਸਿੰਘ ਦੀਪ ਤੇ ਕਲਿਆਨੀ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ‘ਨਾਨਕ ਨਾਮ ਜਹਾਜ਼ ਹੈ’ ਫਿਲਮ ਨੂੰ ਕਲਿਆਨੀ ਸਿੰਘ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਇਸ ਫ਼ਿਲਮ ਦੀ ਕਹਾਣੀ ਪਰਿਵਾਰਿਕ ਤੇ ਸਭਿਆਚਾਰਿਕ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੋਵੇਗੀ।