Nana Patekar at Baba Kedarnath Dham: ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਆਪਣੀ ਬੁਲੰਦ ਆਵਾਜ਼ ਵਿੱਚ ਡਾਇਲਾਗ ਬੋਲਣ ਨੂੰ ਲੈ ਕੇ ਜਾਣੇ ਜਾਂਦੇ ਹਨ। ਹੁਣ ਇੱਕ ਵਾਰ ਫੇਰ ਨਾਨਾ ਪਾਟੇਕਰ ਨੇ ਕੁਝ ਅਜਿਹਾ ਕੀਤਾ ਹੈ, ਜਿਸ ਨੂੰ ਲੈ ਕੇ ਉਹ ਸੁਰਖੀਆਂ ਵਿੱਚ ਛਾਏ ਹੋਏ ਹਨ। ਜੀ ਹਾਂ 72 ਸਾਲ ਦੀ ਉਮਰ ਵਿੱਚ ਨਾਨਾ ਪਾਟੇਕਰ ਮੁਸ਼ਕਿਲ ਪਹਾੜੀਆਂ ਦੀ ਚੜ੍ਹਾਈ ਕਰਕੇ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਪਹੁੰਚੇ। ਹੁਣ ਅਦਾਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
image source instagram
ਮਰਾਠੀ ਅਤੇ ਹਿੰਦੀ ਫਿਲਮਾਂ ਦੇ ਸੁਪਰਸਟਾਰ ਅਭਿਨੇਤਾ ਨਾਨਾ ਪਾਟੇਕਰ ਐਤਵਾਰ ਨੂੰ ਮੁਸ਼ਕਿਲ ਪਹਾੜਾਂ ਅਤੇ ਔਖੇ ਰਾਹ ਨੂੰ ਪਾਰ ਕਰ ਪੈਦਲ ਯਾਤਰਾ ਕਰਦੇ ਹੋਏ ਬਾਬਾ ਕੇਦਾਰਨਾਥ ਧਾਮ ਪਹੁੰਚੇ। ਇੱਥੇ ਉਨ੍ਹਾਂ ਨੇ ਪਾਵਨ ਅਸਥਾਨ 'ਚ ਭਗਵਾਨ ਕੇਦਾਰਨਾਥ ਦੀ ਪੂਜਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਭੈਰਵਨਾਥ ਦੇ ਦਰਸ਼ਨ ਕੀਤੇ। ਇਸ ਯਾਤਰਾ ਦੇ ਦੌਰਾਨ ਨਾਨਾ ਪਾਟੇਕਰ ਨਾਲ ਉਨ੍ਹਾਂ ਦੀ ਟੀਮ ਦੇ 15 ਤੋਂ 20 ਮੈਂਬਰ ਵੀ ਮੌਜੂਦ ਸਨ। ਬਾਬਾ ਕੇਦਾਰਨਾਥ ਮੰਦਰ ਵੱਲੋਂ ਅਦਾਕਾਰ ਨੂੰ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ।
ਇਸ ਦੇ ਨਾਲ ਹੀ ਅਦਾਕਾਰ ਨਾਨਾ ਪਾਟੇਕਰ ਨੂੰ ਦੇਖਣ ਲਈ ਸਥਾਨਕ ਲੋਕਾਂ ਅਤੇ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਨਾਨਾ ਪਾਟੇਕਰ ਵੀ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਅਤੇ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਆਟੋਗ੍ਰਾਫ ਵੀ ਦਿੱਤੇ।
image source instagram
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਨਾਨਾ ਪਾਟੇਕਰ ਇੱਕ ਮਰਾਠੀ ਫ਼ਿਲਮ ਦੀ ਸ਼ੂਟਿੰਗ ਲਈ ਉਤਰਾਖੰਡ ਦੇ ਵਿੱਚ ਪਹੁੰਚੇ ਹਨ। ਇਥੇ ਰੁਦਰਪ੍ਰਯਾਗ ਵਿੱਚ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਤੋਂ ਬਾਅਦ ਨਾਨਾ ਪਾਟੇਕਰ ਜਲਦ ਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ।
ਇਸ ਤੋਂ ਪਹਿਲਾਂ ਨਾਨਾ ਪਾਟੇਕਰ ਚਮੋਲੀ ਜ਼ਿਲ੍ਹੇ ਦੇ ਗੁਆਂਢੀ ਦੇਸ਼ ਚੀਨ ਅਤੇ ਭਾਰਤੀ ਸਰਹੱਦ ਦੇ ਇਲਾਕੇ ਨੀਤੀ ਘਾਟੀ 'ਚ ਸਨ। ਨਾਨਾ ਪਾਟੇਕਰ ਨੇ ਇੱਥੇ 9 ਦਿਨਾਂ ਤੱਕ ਸ਼ੂਟਿੰਗ ਕੀਤੀ ਹੈ। ਕਿਉਂਕਿ ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਰੁਦਰਪ੍ਰਯਾਗ ਜ਼ਿਲ੍ਹੇ ਦੀ ਖੂਬਸੂਰਤ ਅਤੇ ਅਦਭੁਤ ਕੁਦਰਤੀ ਸੁੰਦਰਤਾ ਨੂੰ ਖ਼ਾਸ ਤੌਰ 'ਤੇ ਸ਼ੂਟਿੰਗ ਦਾ ਹਿੱਸਾ ਬਣਾਉਣਾ ਚਾਹੁੰਦੇ ਸਨ।
ਨਾਨਾ ਪਾਟੇਕਰ ਦੀ ਇਸ ਯਾਤਰਾ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਮਸ਼ਹੂਰ ਡਾਇਰੈਕਟਰ ਵਿਪੁਲ ਮਹਿਤਾ ਨੇ ਆਪਣੇ ਇੰਸਾਟਾਗ੍ਰਾਮ ਅਕਾਉਂਟ ਉੱਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ।
image source instagram
ਹੋਰ ਪੜ੍ਹੋ: 'Jhalak Dikhhla Jaa 10' 'ਚ ਹੋਈ ਕਿੱਲੀ ਪੌਲ ਦੀ ਐਂਟਰੀ, ਮਾਧੁਰੀ ਦੀਕਸ਼ਿਤ ਨਾਲ ਡਾਂਸ ਕਰਦੇ ਨਜ਼ਰ ਆਏ ਕਿੱਲੀ ਪੌਲ, ਵੇਖੋ ਵੀਡੀਓ
ਆਪਣੀ ਇਸ ਖੂਬਸੂਰਤ ਤੇ ਧਾਰਮਿਕ ਯਾਤਰਾ ਬਾਰੇ ਨਾਨਾ ਪਾਟੇਕਰ ਨੇ ਕਿਹਾ ਕਿ ਹਿਮਾਲਿਆ ਦੀ ਗੋਦ ਵਿੱਚ ਕੁਦਰਤ ਦੇ ਅਜਿਹੇ ਨਜ਼ਾਰੇ ਹੋਰ ਕਿਤੇ ਦੇਖ ਪਾਉਣਾ ਬੇਹੱਦ ਮੁਸ਼ਕਿਲ ਹੈ। ਕੇਦਾਰਧਾਮ ਦੀ ਖੂਬਸੂਰਤੀ ਦੇਖ ਕੇ ਉਹ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ਕੇਦਾਰਨਾਥ ਧਾਮ ਮਨ ਨੂੰ ਜਿੱਤਣ, ਇਕਾਗਰਤਾ ਨੂੰ ਵਧਾਉਣ ਅਤੇ ਮਨ ਨੂੰ ਸ਼ਾਂਤੀ ਦੇਣ ਵਾਲਾ ਇੱਕ ਪਵਿੱਤਰ ਅਸਥਾਨ ਹੈ। ਇਥੇ ਚਾਰੇ ਪਾਸੇ ਕੁਦਰਤੀ ਸੁੰਦਰਤਾ ਫੈਲੀ ਹੋਈ ਹੈ ਅਤੇ ਇਹ ਦੁਨੀਆਂ ਨਾਲੋਂ ਵੱਖਰਾ ਆਨੰਦ ਦਿੰਦੀ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ ਜੋ ਮੈਨੂੰ ਇਸ ਅਸਥਾਨ 'ਤੇ ਆਉਣ ਦਾ ਮੌਕਾ ਮਿਲਿਆ।
View this post on Instagram
A post shared by Vipul Mehta (@director_vipul_mehta)