ਨਛੱਤਰ ਗਿੱਲ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਵੈਡਿੰਗ ਐਨੀਵਰਸੀ ‘ਤੇ ਭਾਵੁਕ ਹੋਇਆ ਗਾਇਕ, ਕਿਹਾ ‘ਬਿੰਦਰ ਸ਼ਾਇਦ ਤੈਨੂੰ ਯਾਦ ਹੈ ਕਿ ਨਹੀਂ…’

By  Shaminder December 13th 2022 02:28 PM

ਨਛੱਤਰ ਗਿੱਲ (Nachhatar Gill) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਰਹੂਮ ਪਤਨੀ ਦੇ ਨਾਲ ਇੱਕ ਤਸਵੀਰ ਨੂੰ ਸਾਂਝਾ ਕੀਤਾ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਸ਼ਾਇਦ ਤੈਨੂੰ ਯਾਦ ਹੈ ਕਿ ਨਹੀਂ ਬਿੰਦਰ…ਅੱਜ ਸਾਡਾ ਵਿਆਹ ਹੋਇਆ ਸੀ। ਲਵ ਯੂ ਅਤੇ ਮੈਂ ਤੁਹਾਨੂੰ ਬਹੁਤ ਮਿਸ ਕਰਦਾ ਹਾਂ…ਹੈਪੀ ਵੈਡਿੰਗ ਐਨੀਵਰਸਰੀ, ਤੁਸੀਂ ਜਿੱਥੇ ਵੀ ਹੋ’।

Nachhatar gill with Wife

ਹੋਰ ਪੜ੍ਹੋ : ਮੰਜੇ ਦੀ ਪੈਂਦ ਕੱਸਦੇ ਜਸਬੀਰ ਜੱਸੀ ਨੂੰ ਆਈ ਮਾਂ ਦੀ ਯਾਦ, ਮਾਂ ਦੇ ਹੱਥਾਂ ਦਾ ਬਣਾਇਆ ਮੰਜਾ ਵੇਖ ਹੋਏ ਭਾਵੁਕ, ਕਿਹਾ ‘ਮਾਂ ਤੇਰੀ ਘਾਟ ਨੇ ਮੈਨੂੰ ਅੱਥਰੂਆਂ ਨਾਲ ਭਰ ਦਿੱਤਾ’

ਦੱਸ ਦਈਏ ਕਿ ਬੀਤੇ ਦਿਨ ਵੀ ਗਾਇਕ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਪਤਨੀ ਨੂੰ ਯਾਦ ਕੀਤਾ ਸੀ । ਆਪਣੀ ਪਤਨੀ ਨੂੰ ਨਛੱਤਰ ਗਿੱਲ ਬਹੁਤ ਜ਼ਿਆਦਾ ਮਿਸ ਕਰਦੇ ਹਨ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਪਤਨੀ ਬੀਮਾਰ ਚੱਲ ਰਹੇ ਸਨ, ਉਨ੍ਹਾਂ ਦੀ ਬੀਮਾਰੀ ਦੇ ਚੱਲਦਿਆਂ ਹੀ ਧੀ ਅਤੇ ਪੁੱਤਰ ਦਾ ਵਿਆਹ ਰੱਖਿਆ ਹੋਇਆ ਸੀ ।

nachhatar gill wife death image source: instagram

ਹੋਰ ਪੜ੍ਹੋ : ਸਤਿੰਦਰ ਸੱਤੀ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਰਿਵਾਰ ਅਤੇ ਦੋਸਤਾਂ ਨਾਲ ਬਰਥਡੇ ਮਨਾਉਂਦੀ ਆਈ ਨਜ਼ਰ

ਆਪਣੀ ਧੀ ਦੀ ਡੋਲੀ ਨੂੰ ਤਾਂ ਹੱਥੀਂ ਤੋਰ ਗਏ ਸਨ, ਪਰ ਪੁੱਤਰ ਦਾ ਵਿਆਹ ਵੇਖਣਾ ਉਨ੍ਹਾਂ ਨੂੰ ਨਸੀਬ ਨਹੀਂ ਸੀ ਹੋਇਆ । ਪੁੱਤਰ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਨਛੱਤਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Nachhatar Gill Image Source : Instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਸੈਡ ਸੌਂਗ ਹੋਣ, ਲੋਕ ਗੀਤ ਹੋਣ ਜਾਂ ਫਿਰ ਧਾਰਮਿਕ ਗੀਤ ਹੋਣ ।

 

View this post on Instagram

 

A post shared by Nachhatar Gill (@nachhatargill)

Related Post