Naaz Joshi first transgender international beauty queen: ਫ਼ਿਲਮ ਇੰਡਸਟਰੀ ਦੇ ਮਸ਼ਹੂਰ ਸੈਲੇਬਸ ਅਤੇ ਫੈਸ਼ਨ ਜਗਤ ਦੀਆਂ ਮਸ਼ਹੂਰ ਹਸਤੀਆਂ ਨੂੰ ਆਮ ਤੌਰ 'ਤੇ ਹਰ ਕੋਈ ਪਛਾਣਦਾ ਹੈ, ਪਰ ਕੀ ਤੁਸੀਂ ਦੁਨੀਆ ਦੀ ਪਹਿਲੀ ਇੰਟਰਨੈਸ਼ਨਲ ਟਰਾਂਸਜੈਂਡਰ ਬਿਊਟੀ ਕੁਈਨ ਬਾਰੇ ਜਾਣਦੇ ਹੋ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੇਸ਼ ਦੀ ਪਹਿਲੀ ਇੰਟਰਨੈਸ਼ਨਲ ਟਰਾਂਸਜੈਂਡਰ ਬਿਊਟੀ ਕੁਈਨ ਨਾਜ਼ ਜੋਸ਼ੀ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੇ ਹੌਸਲੇ ਦੇ ਨਾਲ ਦੁਨੀਆਂ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਕੌਣ ਹੈ ਨਾਜ਼ ਜੋਸ਼ੀ ?
ਦੁਨੀਆ ਦੀ ਪਹਿਲੀ ਇੰਟਰਨੈਸ਼ਨਲ ਟਰਾਂਸਜੈਂਡਰ ਬਿਊਟੀ ਕੁਈਨ ਦਾ ਨਾਮ ਨਾਜ਼ ਜੋਸ਼ੀ ਹੈ। ਜੋ ਇੱਕ ਭਾਰਤੀ ਹੈ। ਨਾਜ਼ ਦੀ ਕਹਾਣੀ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ। ਨਾਜ਼ ਦਾ ਜਨਮ 31 ਦਸੰਬਰ 1984 ਨੂੰ ਰਾਜਧਾਨੀ ਦਿੱਲੀ ਵਿੱਚ ਹੋਇਆ ਸੀ। ਨਾਜ਼ ਦੇ ਜਨਮ ਸਮੇਂ, ਪਰਿਵਾਰ ਨੇ ਉਸ ਨੂੰ ਪੁੱਤਰ ਸਮਝ ਕੇ ਬਹੁਤ ਜਸ਼ਨ ਮਨਾਇਆ ਸੀ, ਪਰ ਸਮੇਂ ਦੇ ਬੀਤਣ ਨਾਲ ਪਤਾ ਲੱਗਾ ਕਿ ਨਾਜ਼ ਲੜਕਾ ਨਹੀਂ ਸਗੋਂ ਇੱਕ ਟਰਾਂਸਜੈਂਡਰ ਹੈ। ਇਹ ਕਹਾਣੀ ਦੇਸ਼ ਦੀ ਪਹਿਲੀ ਟਰਾਂਸਜੈਂਡਰ ਇੰਟਰਨੈਸ਼ਨਲ ਬਿਊਟੀ ਕੁਈਨ ਜਿੱਤਣ ਵਾਲੀ ਨਾਜ਼ ਜੋਸ਼ੀ ਦੀ ਹੈ। ਜਿਸ ਨੇ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ।
ਸਮਾਜ਼ ਦੇ ਡਰ ਤੋਂ ਮਾਂ ਨੇ ਛੱਡਿਆ ਨਾਜ਼ ਦਾ ਸਾਥ
ਇੱਕ ਮਾਂ ਜੋ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੀ ਸੀ। ਉਹ ਉਸ ਦੀ ਹਰ ਇੱਛਾ ਦਾ ਖਿਆਲ ਰੱਖਦੀ ਸੀ। ਉਸ ਨੇ 10 ਸਾਲ ਦੀ ਉਮਰ ਵਿੱਚ ਆਪਣੇ ਬੱਚੇ ਨੂੰ ਘਰੋਂ ਬਾਹਰ ਕੱਢ ਦਿੱਤਾ। ਕਿਉਂਕਿ ਉਸ ਨੂੰ ਸਮਾਜ ਦਾ ਡਰ ਸੀ। ਸਮੇਂ ਦੇ ਨਾਲ ਇਸ ਮਾਂ ਦੇ ਬੱਚੇ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ, ਅਸਲ ਵਿੱਚ ਇਹ ਉਦੋਂ ਹੋਇਆ ਜਦੋਂ ਪਰਿਵਾਰ ਨੂੰ ਨਾਜ਼ ਦੇ ਟਰਾਂਸਜੈਂਡਰ ਹੋਣ ਬਾਰੇ ਪਤਾ ਲੱਗਾ। ਇਸ ਦੌਰਾਨ ਨਾਜ਼ ਦੀ ਮਾਤਾ -ਪਿਤਾ ਨੂੰ ਲੋਕਾਂ ਦੇ ਕਈ ਤਾਅਨੇ ਵੀ ਸੁਣਨੇ ਪਏ। ਜਿਸ ਤੋਂ ਬਾਅਦ ਨਾਜ਼ ਦੇ ਪਿਤਾ ਨੇ ਨਾਜ਼ ਨੂੰ ਮੁੰਬਈ ਵਿੱਚ ਉਸ ਦੇ ਮਾਮੇ ਕੋਲ ਰਹਿਣ ਲਈ ਭੇਜ ਦਿੱਤਾ।
ਗੈਂਗਰੇਪ ਦਾ ਸ਼ਿਕਾਰ ਹੋਈ ਨਾਜ਼
ਮਾਮੇ ਨੇ ਉਸ 10 ਸਾਲ ਦੇ ਮਾਸੂਮ ਬੱਚੇ ਨੂੰ ਢਾਬੇ 'ਤੇ ਕੰਮ ਕਰਨ ਲਾ ਦਿੱਤਾ। ਤਾਂ ਜੋ ਉਨ੍ਹਾਂ ਨੂੰ ਕੁਝ ਪੈਸਾ ਮਿਲ ਸਕੇ, ਪਰ ਇੱਕ ਦਿਨ ਜਦੋਂ ਉਹ ਢਾਬੇ ਤੋਂ ਕੰਮ ਕਰਕੇ ਵਾਪਸ ਆਈ ਤਾਂ ਉਸ ਦੇ ਮਾਮੇ ਦਾ ਲੜਕਾ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ। ਫਿਰ ਉਸ ਨੇ ਨਾਜ਼ ਨੂੰ ਪੀਣ ਲਈ ਕਿਹਾ, ਪਰ ਨਾਜ਼ ਨੇ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਨਾਜ਼ ਨੂੰ ਕੋਲਡ ਡਰਿੰਕ ਵਿੱਚ ਬੇਹੋਸ਼ੀ ਦੀ ਦਵਾ ਮਿਲਾ ਕੇ ਪਿਲਾ ਦਿੱਤੀ ਤੇ ਉਸ ਦੇ ਮਾਮੇ ਦੇ ਲੜਕੇ ਤੇ ਉਸ ਦੇ ਦੋਸਤਾਂ ਨੇ ਉਸ ਨਾਲ ਗੈਂਗਰੇਪ ਕੀਤਾ। ਇਸ ਬਾਰੇ ਜਦੋਂ ਮਾਮੇ ਨੂੰ ਪਤਾ ਲੱਗਾ ਤਾਂ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ, ਤੇ ਉਸ ਨੂੰ ਦਾਖਲ ਕਰਵਾ ਕੇ ਉੱਥੇ ਹੀ ਛੱਡ ਕੇ ਭੱਜ। ਇਸ ਘਟਨਾਂ ਤੋਂ ਬਾਅਦ ਨਾਜ਼ ਮੁੜ ਉਨ੍ਹਾਂ ਕੋਲ ਵਾਪਿਸ ਨਹੀਂ ਗਈ ਸਗੋਂ ਉਸ ਨੇ ਖ਼ੁਦ ਦੀ ਜ਼ਿੰਦਗੀ ਦੀ ਚੁਣੌਤੀਆਂ ਨੂੰ ਸਵੀਕਾਰ ਕਰ ਲਿਆ।
ਸਰਜਰੀ ਕਰਕੇ ਬਣੀ ਕੁੜੀ
ਨਾਜ਼ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਹਾਲਾਂਕਿ, ਜ਼ਿੰਦਗੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ। ਪੈਸਿਆਂ ਦੀ ਲੋੜ ਕਾਰਨ ਨਾਜ਼ ਇੱਕ ਡਾਂਸ ਬਾਰ ਵਿੱਚ ਸ਼ਾਮਿਲ ਹੋ ਗਈ। ਜਿੱਥੇ ਨਾਜ਼ ਦੇਹ ਵਪਾਰ ਦਾ ਸ਼ਿਕਾਰ ਹੋ ਗਈ। 2002 ਵਿੱਚ ਡਾਂਸ ਬਾਰ ਬੰਦ ਹੋਣ ਤੋਂ ਬਾਅਦ, ਨਾਜ਼ ਨੇ ਦਿੱਲੀ ਦੇ ਇੱਕ ਕਾਲਜ ਤੋਂ ਫੈਸ਼ਨ ਡਿਜ਼ਾਈਨ ਦਾ ਕੋਰਸ ਕੀਤਾ। ਇਸ ਦੌਰਾਨ ਉਹ ਇੱਕ ਮਸਾਜ ਪਾਰਲਰ ਵਿੱਚ ਵੀ ਕੰਮ ਕਰਦੀ ਸੀ ਅਤੇ ਉੱਥੇ ਮਿਲੇ ਪੈਸਿਆਂ ਨਾਲ ਨਾਜ਼ ਨੇ ਆਪਣੀ ਸਰਜਰੀ ਕਰਵਾਈ ਅਤੇ ਆਪਣਾ ਸਰਜਰੀ ਕਰਵਾ ਕੇ ਕੁੜੀ ਬਣ ਗਈ। ਨਾਜ਼ ਜੋਸ਼ੀ ਹੁਣ ਟਰਾਂਸਜੈਂਡਰ ਤੋਂ ਕੁੜੀ ਬਣ ਗਈ ਹੈ।
ਹੋਰ ਪੜ੍ਹੋ: Shehzada: ਕਾਰਤਿਕ ਆਰੀਅਨ ਸਟਾਰਰ ਫ਼ਿਲਮ ਦੀ ਰਿਲੀਜ਼ ਡੇਟ ਵਧੀ ਅੱਗੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਨਾਜ਼ ਨੇ ਜਿੱਤੇ ਕਈ ਕਈ ਇੰਟਰਨੈਸ਼ਨਲ ਅਵਾਰਡ
2012 ਤੋਂ ਬਾਅਦ ਨਾਜ਼ ਦੀ ਕਾਮਯਾਬੀ ਵਧਣ ਲੱਗੀ। ਪਿਛਲੇ 10 ਸਾਲਾਂ ਵਿੱਚ, ਨਾਜ਼ ਨਾਂ ਸਿਰਫ਼ ਦੁਨੀਆ ਦੀ ਪਹਿਲੀ ਅੰਤਰਰਾਸ਼ਟਰੀ ਟਰਾਂਸਜੈਂਡਰ ਬਿਊਟੀ ਕਵੀਨ ਬਣੀ, ਸਗੋਂ 7 ਅੰਤਰਰਾਸ਼ਟਰੀ ਅਤੇ 2 ਰਾਸ਼ਟਰੀ ਬਿਊਟੀ ਕੰਪੀਟੀਸ਼ਨਸ ਵੀ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਨਾਜ਼ ਕਈ ਫੈਸ਼ਨ ਸ਼ੋਅਜ਼ ਦੇ ਵਿੱਚ ਸ਼ੋਅ ਸਟਾਪਰ, ਫੈਸ਼ਨ ਮੈਗਜ਼ੀਨਾਂ ਦੀਆਂ ਕਵਰ ਫੋਟੋਆਂ ਅਤੇ ਬਾਲੀਵੁੱਡ ਫਿਲਮਾਂ ਦਾ ਹਿੱਸਾ ਵੀ ਬਣ ਚੁੱਕੀ ਹੈ।