ਗਾਇਕ ਜਗਪਾਲ ਸੰਧੂ ਤੇ ਕਮਲ ਸਾਬ ਦਾ ਨਵਾਂ ਗਾਣਾ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਕਰਦਾ ਹੈ ਬਿਆਨ
Rupinder Kaler
September 20th 2019 04:27 PM --
Updated:
September 20th 2019 04:44 PM
ਗਾਇਕ ਜਗਪਾਲ ਸੰਧੂ ਤੇ ਕਮਲ ਸਾਬ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਨਾ ਰੋ ਪੰਜਾਬ ਸਿਆਂ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਪੰਜਾਬੀ ਗਾਣੇ ਸੁਨਣ ਵਾਲਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗਾਣੇ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ਕਿਉਂਕਿ ਕਮਲ ਸਾਬ ਲਟਾਲਾ ਵੱਲੋਂ ਲਿਖੇ ਇਸ ਗਾਣੇ ਵਿੱਚ ਪੰਜਾਬ ਦੇ ਮੌਜੂਦਾ ਹਲਾਤਾਂ ਤੇ ਹੜ੍ਹ ਪੀੜਤਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ । ਇਹ ਗਾਣਾ ਸਾਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਆਪਣੇ ਪਿੰਡੇ ਤੇ ਹਰ ਮੁਸੀਬਤ ਨੂੰ ਹੰਡਾਇਆ ਹੈ ।
ਗਾਣੇ ਦੇ ਬੋਲ ਬਹੁਤ ਹੀ ਖੂਬਸੁਰਤ ਹਨ । ਗਾਣੇ ਦਾ ਮਿਊਜ਼ਿਕ ਡੀਸੀ ਸਟੂਡੀਓ ਨੇ ਤਿਆਰ ਕੀਤਾ ਹੈ । ਗਾਣੇ ਦਾ ਪੂਰਾ ਕੰਸੈਪਟ ਬਲਬੀਰ ਬੇਗਮਪੁਰੀ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ ਤੇ ਡਾਇਰੈਕਟਰ ਆਫ਼ ਫੋਟੋਗ੍ਰਾਫੀ ਹਰਮਿੰਦਰ ਬਿਲਖੂ ਹਨ । ਗਾਣੇ ਨੂੰ ਵਰਦਮਾਨ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।