ਆਇਰਨ ਇੱਕ ਅਜਿਹਾ ਤੱਤ ਹੈ ਜਿਸ ਦੀ ਕਮੀ ਹੋਣ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।ਜਿਵੇਂ ਕਿ ਥਕਾਣ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ। ਔਰਤਾਂ ‘ਚ ਆਇਰਨ ਦੀ ਕਮੀ ਜ਼ਿਆਦਾ ਵੇਖਣ ਨੂੰ ਮਿਲਦੀ ਹੈ । ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਆਇਰਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ ।ਆਇਰਨ ਸਰੀਰ ਨੂੰ ਤੰਦਰੁਸਤ ਰੱਖਣ ‘ਚ ਬਹੁਤ ਸਹਾਇਕ ਹੁੰਦਾ ਹੈ ।ਕਿਉਂਕਿ ਇਹ ਸਰੀਰ ਹੀਮੋਗਲੋਬਿਨ ਦੀ ਮਾਤਰਾ ਨੂੰ ਸਹੀ ਰੱਖਦਾ ਹੈ ।
ਹੋਰ ਪੜ੍ਹੋ :ਇਹਨਾਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਕੀਵੀ ਖਾਣਾ ਸ਼ੁਰੂ ਕਰ ਦਿਓ
iron
ਹਰੀਆਂ ਸਬਜ਼ੀਆਂ :
ਜੇ ਤੁਹਾਡੇ ‘ਚ ਆਇਰਨ ਦੀ ਕਮੀ ਹੈ ਤਾਂ ਹਰੀਆਂ ਸਬਜ਼ੀਆਂ ਇਸਤੇਮਾਲ ਕਰੋ ਜਿਵੇਂ ਕਿ ਮੇਥੀ, ਪਾਲਕ, ਗੋਭੀ, ਬ੍ਰੋਕਲੀ ਅਤੇ ਸ਼ਕਰਕੰਦੀ ਅਤੇ ਚੁਕੰਦਰ
ਔਲੇ ਦਾ ਮੁਰੱਬਾ :ਇਸ ‘ਚ ਵਿਟਾਮਿਨ ਸੀ ਦੇ ਨਾਲ-ਨਾਲ ਆਇਰਨ, ਕੈਲਸ਼ੀਅਮ ਅਤੇ ਫਾਈਬਰ ਤੱਤ ਮੌਜੂਦ ਹੁੰਦੇ ਹਨ । ਜੋ ਕਿ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ । ਇਸ ਲਈ ਇੱਕ ਔਲੇ ਦਾ ਸੇਵਨ ਜ਼ਰੂਰ ਕਰੋ ।
ਸੇਬ ਦਾ ਮੁਰੱਬਾ :
ਸੇਬ ਇੱਕ ਅਜਿਹਾ ਫ਼ਲ ਹੁੰਦਾ ਹੈ ਜਿਸ ‘ਚ ਕਾਫੀ ਮਾਤਾਰ ‘ਚ ਆਇਰਨ ਹੁੰਦਾ ਹੈ । ਸੇਬ ਦੇ ਸਿਰਕੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਜਿੱਥੇ ਯਾਦਦਾਸ਼ਤ ਤੇਜ਼ ਹੁੰਦੀ ਹੈ ਉੱਥੇ ਹੀ ਸਿਰ ਦਰਦ ‘ਚ ਵੀ ਅਰਾਮ ਮਿਲਦਾ ਹੈ ।
Apple Jam Iron Food
ਗਾਜਰ ਦਾ ਮੁਰੱਬਾ :
ਗਾਜਰ ਦਾ ਮੁਰੱਬਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਾਫੀ ਮਾਤਰਾ ਵਿੱਚ ਆਇਰਨ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
ਸੁੱਕੇ ਮੇਵੇ ਤੇ ਖਜ਼ੂਰ :
ਸੁੱਕੇ ਮੇਵੇ ਤੇ ਖਜ਼ੂਰ ਨਾਲ ਵੀ ਆਇਰਨ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ। ਰੋਜ਼ਾਨਾ ਰਾਤ ਨੂੰ ਮੁੱਠੀ ਭਰ ਕਿਸ਼ਮਿਸ਼ ਭਿਓਂ ਕੇ ਰੱਖੋ ਤੇ ਸਵੇਰ ਸਮੇਂ ਖਾ ਲਓ ਅਤੇ ਇਸ ਦਾ ਪਾਣੀ ਵੀ ਪੀ ਲਓ । ਇਸ ਤਰ੍ਹਾਂ ਕਰਨ ਨਾਲ ਖੂਨ ਦੀ ਕਮੀ ਬਹੁਤ ਜਲਦੀ ਪੂਰੀ ਹੁੰਦੀ ਹੈ।ਇਸ ਤੋਂ ਇਲਾਵਾ ਫਲ ਅੰਗੂਰ, ਅਨਾਰ, ਸੰਤਰਾ ਆਦਿ ਆਇਰਨ ਵਧਾਉਣ 'ਚ ਸਹਾਈ ਹੁੰਦੇ ਹਨ।