ਸਿੱਖਾਂ ਦੇ ਸੇਵਾ ਭਾਵ ਦੀ ਇਸ ਮੁਸਲਿਮ ਭਰਾ ਨੇ ਵੀਡੀਓ ਰਾਹੀਂ ਕੀਤੀ ਤਾਰੀਫ, ਖਾਲਸਾ ਏਡ ਨੇ ਸਾਂਝਾ ਕੀਤਾ ਵੀਡੀਓ

By  Shaminder August 27th 2022 02:33 PM

ਖਾਲਸਾ ਏਡ (Khalsa Aid) ਵੱਲੋਂ ਦੁਨੀਆ ਭਰ ‘ਚ ਜਦੋਂ ਵੀ ਕਿਤੇ ਮੁਸੀਬਤ ਬਣਦੀ ਹੈ ਤਾਂ ਖਾਲਸਾ ਏਡ ਦੇ ਵਲੰਟੀਅਰ ਮਦਦ ਲਈ ਪਹੁੰਚ ਜਾਂਦੇ ਹਨ । ਖਾਲਸਾ ਏਡ ਅਤੇ ਸਰਦਾਰਾਂ ਵੱਲੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ । ਸਰਦਾਰਾਂ ਦੇ ਇਸ ਸੇਵਾ ਭਾਵ ਦੀ ਮੁਸਲਿਮ ਭਾਈਚਾਰੇ ਦੇ ਵੱਲੋਂ ਸ਼ਲਾਘਾ ਕੀਤੀ ਗਈ ਹੈ । ਜਿਸ ਦਾ ਇੱਕ ਵੀਡੀਓ ਖਾਲਸਾ ਏਡ ਦੇ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ ।

Khalsa AI image From instagram

ਹੋਰ ਪੜ੍ਹੋ : ਬੁਆਏ ਫ੍ਰੈਂਡ ਸ਼ੁਭਮਨ ਗਿੱਲ ਦੇ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਦਰਮਿਆਨ ਸਾਰਾ ਤੇਂਦੂਲਕਰ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਮੁਸਲਿਮ ਵੀਰ ਸਿੱਖਾਂ ਦੇ ਸੇਵਾ ਭਾਵ ਦੀ ਆਪਣੀ ਸ਼ਾਇਰੀ ਦੇ ਰਾਹੀਂ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਦੁਨੀਆ ‘ਚ ਜਿੱਥੇ ਵੀ ਕਦੇ, ਕਿਤੇ ਵੀ ਭੀੜ ਬਣਦੀ ਹੈ ਤਾਂ ਖਾਲਸਾ ਏਡ ਦੇ ਵਲੰਟੀਅਰ ਆਪਣੀਆਂ ਸੇਵਾਵਾਂ ਦੇਣ ਦੇ ਲਈ ਪਹੁੰਚ ਜਾਂਦੇ ਹਨ ।

Khalsa Aid , image From instagram

ਹੋਰ ਪੜ੍ਹੋ : ਨਾਈਟ ਕਲੱਬ ‘ਚ ਡਾਂਸ ਫਲੋਰ ‘ਤੇ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਆਪਣੇ ਡਾਂਸ ਨਾਲ ਕਰਵਾਈ ਅੱਤ, ਵੇਖੋ ਵੀਡੀਓ

ਖਾਲਸਾ ਏਡ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਵੱਧ ਚੜ੍ਹ ਕੇ ਭਾਗ ਲਿਆ ਸੀ ਅਤੇ ਇਸ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਖਾਲਸਾ ਏਡ ਦੇ ਵਲੰਟੀਅਰ ਕਿਸਾਨਾਂ ਦੀ ਸੇਵਾ ‘ਚ ਜੁਟੇ ਰਹੇ ਸਨ।ਇਸ ਤੋਂ ਇਲਾਵਾ ਕੋਰੋਨਾ ਕਾਲ ਦੇ ਦੌਰਾਨ ਖਾਲਸਾ ਏਡ ਦੇ ਵਲੰਟੀਅਰਸ ਵੱਲੋਂ ਲੋੜਵੰਦ ਲੋਕਾਂ ਨੂੰ ਆਕਸੀਜਨ ਮੁੱਹਈਆ ਕਰਵਾਈ ਗਈ ਸੀ ।

khalsa aid share video image From instagram

ਇਸ ਤੋਂ ਇਲਾਵਾ ਖਾਲਸਾ ਏਡ ਦੇ ਵਲੰਟੀਅਰਸ ਵੱਲੋਂ ਦੁਨੀਆ ਭਰ ‘ਚ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।ਖਾਲਸਾ ਦੇ ਮੁੱਖੀ ਰਵੀ ਸਿੰਘ ਖਾਲਸਾ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਅੱਜ ਇਹ ਸੰਸਥਾ ਦੁਨੀਆ ਭਰ ‘ਚ ਸਮਾਜ ਸੇਵਾ ਦੇ ਲਈ ਜਾਣੀ ਜਾਂਦੀ ਹੈ ।

 

View this post on Instagram

 

A post shared by Khalsa Aid (UK) (@khalsa_aid)

Related Post