ਖੁੰਬਾਂ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਨਾਈਟਰੋਜਨ, ਫ਼ਾਸਫ਼ੋਰਿਕ ਐਸਿਡ ਵਰਗੇ ਤੱਤ ਪਾਏ ਜਾਂਦੇ ਹਨ । ਕੁਝ ਲੋਕ ਤਾਂ ਇਹਨਾਂ ਦੀ ਵਰਤੋਂ ਦਵਾਈਆਂ ਬਨਾਉਣ ਵਿੱਚ ਵੀ ਕਰਦੇ ਹਨ ।ਖੁੰਬ ਖਾਣ ਨਾਲ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਸਰਦੀ ਦੇ ਮੌਸਮ ਵਿਚ ਬਹੁਤ ਸਾਰੇ ਲੋਕਾਂ ਨੂੰ ਖੰਘ, ਜ਼ੁਕਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਖੁੰਬ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ।
ਹੋਰ ਪੜ੍ਹੋ :
ਪੀਟੀਸੀ ਪੰਜਾਬੀ ਦੇ ਦਰਸ਼ਕਾਂ ਨੂੰ ਮਿਲੇਗਾ ਐਂਟਰਟੇਨਮੈਂਟ ਦਾ ਡਬਲ ਡੋਜ, ਕਿਉਂਕਿ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਪਹੁੰਚ ਰਹੇ ਹਨ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ
ਗਗਨ ਕੋਕਰੀ ਨੇ ਆਪਣੇ ਯੂਟਿਊਬ ਚੈਨਲ ਦਾ ਆਗਾਜ਼ ਕੀਤਾ ਕਿਸਾਨੀ ਗੀਤ ਦੇ ਨਾਲ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਆਉਣ ਵਾਲੇ ਗੀਤ ‘When Farmer Speaks’ ਟੀਜ਼ਰ
ਵਿਟਾਮਿਨ, ਪ੍ਰੋਟੀਨ, ਖਣਿਜ ਦੇ ਤੱਤਾਂ ਨਾਲ ਭਰਪੂਰ ਖੁੰਬਾਂ ਸਰੀਰ ਵਿਚ ਪੋਸ਼ਣ ਦੀ ਕਮੀ ਨੂੰ ਪੂਰਾ ਕਰਦੀਆਂ ਹਨ। ਇਹ ਹਰ ਉਮਰ ਦੇ ਲੋਕਾਂ ਲਈ ਬਹੁਤ ਫ਼ਾਇਦੇਮੰਦ ਸਬਜ਼ੀ ਮੰਨੀ ਜਾ ਰਹੀ ਹੈ। ਇਸ ਦੀ ਵਰਤੋਂ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਵੱਧ ਮਾਤਰਾ ਵਿਚ ਕਰਨੀ ਚਾਹੀਦੀ ਹੈ। ਨਿਯਮਤ ਰੂਪ ਵਿਚ ਮਸ਼ਰੂਮ ਜ਼ਿਆਦਾ ਖਾਣ ਵਾਲੇ ਅਧਖੜ ਉਮਰ ਅਤੇ ਬਜ਼ੁਰਗ ਮਰਦਾਂ ਨੂੰ ਗਦੂਦ (ਪ੍ਰੋਸਟੇਟ) ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
ਅਧਿਐਨ ਅਨੁਸਾਰ ਹਫ਼ਤੇ ਵਿਚ ਦੋ ਵਾਰੀ ਖੁੰਬ ਖਾਣ ਵਾਲਿਆਂ ਨੂੰ ਗਦੂਦ ਕੈਂਸਰ ਹੋਣ ਦਾ ਖ਼ਤਰਾ 8 ਫ਼ੀਸਦੀ ਘੱਟ ਜਾਂਦਾ ਹੈ ਅਤੇ ਹਫ਼ਤੇ ਵਿਚ ਤਿੰਨ ਵਾਰੀ ਤੋਂ ਜ਼ਿਆਦਾ ਖੁੰਬ ਖਾਣ ਨਾਲ ਕੈਂਸਰ ਦਾ ਖ਼ਤਰਾ 17 ਫ਼ੀਸਦੀ ਘੱਟ ਹੁੰਦਾ ਦਸਿਆ ਜਾ ਰਿਹਾ ਹੈ।
ਹਾਈ ਬੱਲਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਲਈ ਖੁੰਬ ਸੱਭ ਤੋਂ ਚੰਗਾ ਸ੍ਰੋਤ ਹੈ। ਖੁੰਬ ਵਿਚ ਮਿਲਣ ਵਾਲੇ ਵਿਟਾਮਿਨ, ਪ੍ਰੋਟੀਨ, ਫ਼ਾਈਬਰ, ਨਿਊਟਰੀਐਂਟਸ ਆਦਿ ਕੈਲੇਸਟਰੋਲ ਦੇ ਲੈਵਲ ਨੂੰ ਵਧਣ ਤੋਂ ਰੋਕਦਾ ਹੈ।