ਸਾਈਂ ਲਾਡੀ ਸ਼ਾਹ ਨਾਲ ਗੁਰਦਾਸ ਮਾਨ ਦੀ ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ, ਦੇਖੋ ਵੀਡਿਓ 

By  Rupinder Kaler January 16th 2019 11:36 AM

ਕਿਸੇ ਸ਼ਖਸ ਦੇ ਜੀਵਨ ਵਿੱਚ ਗੁਰੂ ਦਾ ਖਾਸ ਮਹੱਤਵ ਹੁੰਦਾ ਹੈ, ਇਹ ਗੁਰੂ ਹੀ ਹੈ ਜਿਹੜਾ ਕਿਸੇ ਮੁੱਨਖ ਨੂੰ ਪ੍ਰਮਾਤਮਾ ਨਾਲ ਮਿਲਾਉਣ ਦਾ ਰਸਤਾ ਦਿਖਾਉਂਦਾ ਹੈ । ਪੰਜਾਬੀ ਗਾਇਕ ਗੁਰਦਾਸ ਮਾਨ ਦੀ ਗੱਲ ਦੀ ਕੀਤੀ ਜਾਵੇ ਤਾਂ ਉਹ ਨਕੋਦਰ ਵਾਲੇ ਪੀਰ ਸਾਈਂ ਲਾਡੀ ਸ਼ਾਹ ਨੂੰ ਆਪਣਾ ਗੁਰੂ ਮੰਨਦੇ ਹਨ । ਇੱਕ ਪੁਰਾਣੀ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਨਕੋਦਰ ਵਾਲੇ ਪੀਰ ਸਾਈਂ ਲਾਡੀ ਸ਼ਾਹ ਉਹਨਾਂ ਦੇ ਜੀਵਨ ਵਿੱਚ ਕੀ ਮਹੱਤਵ ਰੱਖਦੇ ਹਨ ।

Gurdas-Maan Gurdas-Maan

ਉਹ ਇਸ ਇੰਟਰਵਿਊ ਵਿੱਚ ਦੱਸਦੇ ਹਨ ਕਿ ਗੁਰੂ ਬਹੁਤ ਹੀ ਭਾਗਾਂ ਵਾਲੇ ਲੋਕਾਂ ਨੂੰ ਮਿਲਦਾ ਹੈ । ਇਸ ਇੰਟਰਵਿਉੂ ਵਿੱਚ ਉਹ ਖੁਲਾਸਾ ਕਰਦੇ ਹਨ ਕਿ ਕਿਸ ਤਰ੍ਹਾਂ ਉਹ ਸਾਈਂ ਲਾਡੀ ਸ਼ਾਹ ਨੂੰ ਮਿਲੇ ਸਨ । ਗੁਰਦਾਸ ਮਾਨ ਦੱਸਦੇ ਹਨ ਕਿ ਸਾਈਂ ਲਾਡੀ ਸ਼ਾਹ ਨਾਲ ਸਭ ਤੋਂ ਪਹਿਲਾਂ ਸੁਰਿੰਦਰ ਸ਼ਿੰਦਾ ਨੇ ਮਿਲਾਇਆ ਸੀ । ਪਰ ਉਹ ਕਹਿੰਦੇ ਹਨ ਕਿ ਉਹਨਾਂ ਨੇ ਸਾਈਂ ਲਾਡੀ ਸ਼ਾਹ ਨੂੰ ਇਸ ਮੁਲਾਕਾਤ ਤੋਂ ਪਹਿਲਾਂ ਹੀ ਸੁਫਨੇ ਵਿੱਚ ਦੇਖ ਲਿਆ ਸੀ ।

Gurdas-Maan Gurdas-Maan

ਗੁਰਦਾਸ ਮਾਨ ਪਹਿਲੀ ਮੁਲਾਕਾਤ ਦੌਰਾਨ ਹੀ ਏਨੇਂ ਪ੍ਰਭਾਵਿਤ ਹੋਏ ਕਿ ਉਹ ਸਾਈਂ ਲਾਡੀ ਸ਼ਾਹ ਦੇ ਮੁਰੀਦ ਹੋ ਗਏ । ਇਸ ਮੁਲਾਕਾਤ ਤੋਂ ਬਾਅਦ ਗੁਰਦਾਸ ਮਾਨ ਪੰਜ ਸਾਲਾਂ ਦੇ ਲੰਮੇ ਅਰਸੇ ਦੌਰਾਨ ਸਾਈਂ ਲਾਡੀ ਸ਼ਾਹ ਨੂੰ ਨਹੀਂ ਮਿਲੇ ਪਰ ਜਦੋਂ ਦੂਜੀ ਮੁਲਾਕਾਤ ਹੋਈ ਤਾਂ ਉਹਨਾਂ ਨੇ ਸਾਈਂ ਲਾਡੀ ਸ਼ਾਹ ਨੂੰ ਹੀ ਆਪਣਾ ਗੁਰੂ ਮੰਨ ਲਿਆ ।

https://www.youtube.com/watch?v=zKCZg6M4VxI&t=36s

ਇਸ ਲਈ ਕਿਹਾ ਜਾਂਦਾ ਹੈ ਕਿ "ਗੁਰੂ ਗੋਵਿੰਦ ਦੋਉਂ ਖੜੇ ਕਾਕੈ ਲਾਗੂੰ ਪਾਏ ,ਬਲਿਹਾਰੀ ਗੁਰੂ ਆਪਣੇ ਜਿਨ ਗੋਵਿੰਦ ਦਿਓ ਮਿਲਾਏ"

Related Post