ਫ਼ਿਲਮ ‘ਮੁੰਡਾ ਹੀ ਚਾਹੀਦਾ’ ਦਾ ਅਨੋਖਾ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਰਿਲੀਜ਼ ਡੇਟ ‘ਚ ਵੀ ਬਦਲਾਅ
ਨੀਰੂ ਬਾਜਵਾ ਦੀ ਪ੍ਰੋਡਕਸ਼ਨ ਦੀ ਆਉਣ ਵਾਲੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਦਾ ਇੱਕ ਹੋਰ ਪੋਸਟਰ ਸਾਹਮਣੇ ਆਇਆ ਹੈ। ਜੀ ਹਾਂ ਵੱਖਰਾ ਹੀ ਢੰਗ ਦਾ ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਪੋਸਟਰ ‘ਚ ਹਰੀਸ਼ ਵਰਮਾ ਤੇ ਰੁਬੀਨਾ ਬਾਜਵਾ ਨਜ਼ਰ ਆ ਰਹੇ ਹਨ। ਪੋਸਟਰ ‘ਚ ਦੋਵੇਂ ਅਦਾਕਾਰ ਪ੍ਰੈਗਨੈਂਟ ਨਜ਼ਰ ਆ ਰਹੇ ਨੇ। ਫ਼ਿਲਮ ਦਾ ਨਾਂਅ ਮੁੰਡਾ ਹੀ ਚਾਹੀਦਾ ਬਿਆਨ ਕਰਦਾ ਹੈ ਕਿ ਇਹ ਫ਼ਿਲਮ ਸਮਾਜਿਕ ਮੁੱਦੇ ਉੱਤੇ ਬਣਾਈ ਗਈ ਹੈ। ਇਹ ਫ਼ਿਲਮ ਭਰੂਣ ਹੱਤਿਆ ‘ਤੇ ਹੋਵੇਗੀ।
View this post on Instagram
ਹੋਰ ਵੇਖੋ:ਅਮਰਿੰਦਰ ਗਿੱਲ ਤੇ ਸੱਜਣ ਅਦੀਬ ਦੀ ਆਵਾਜ਼ ‘ਚ ਫ਼ਿਲਮ ‘ਲਾਈਏ ਜੇ ਯਾਰੀਆਂ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਛਾਇਆ ਟਰੈਡਿੰਗ ‘ਚ
‘ਮੁੰਡਾ ਹੀ ਚਾਹੀਦਾ’ ਨੀਰੂ ਬਾਜਵਾ ਦੇ ਨਿੱਜੀ ਪ੍ਰੋਡਕਸ਼ਨ ਹਾਊਸ ਦੀ ਇਹ ਤੀਜੀ ਫ਼ਿਲਮ ਹੋਵੇਗੀ। ਇਹ ਫ਼ਿਲਮ ਪਹਿਲਾ 5 ਜੁਲਾਈ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਤਰੀਕ ਬਦਲ ਕੇ ਫ਼ਿਲਮ ਨੂੰ 12 ਜੁਲਾਈ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਨੂੰ ਮੁਨੀਸ਼ ਸਾਹਨੀ ਵੱਲੋਂ ‘ਓਮ ਜੀ ਗੁਰੱਪ’ ਦੇ ਬੈਨਰ ਹੇਠ ਭਾਰਤ ਰਿਲੀਜ਼ ਕੀਤਾ ਜਾਵੇਗਾ ਤੇ ਰਿਦੇਮ ਬੁਆਏਜ਼ ਦੇ ਲੇਬਲ ਹੇਠ ਵਿਦੇਸ਼ਾਂ ‘ਚ ਰਿਲੀਜ਼ ਕੀਤਾ ਜਾਵੇਗਾ।
View this post on Instagram