‘ਮੁੰਡਾ ਫ਼ਰੀਦਕੋਟੀਆ' ਦਾ ਨਵਾਂ ਗੀਤ ‘ਉੱਠ ਫਰੀਦਾ’ ਬਿਆਨ ਕਰ ਰਿਹਾ ਹੈ ਰੱਬ ਦੇ ਦਰ ਦੀ ਅਹਿਮੀਅਤ ਨੂੰ ਜਦੋਂ ਸਾਰੇ ਰਾਹ ਹੋ ਜਾਂਦੇ ਨੇ ਬੰਦ, ਵੇਖੋ ਵੀਡੀਓ
Lajwinder kaur
May 16th 2019 10:42 AM
ਰੌਸ਼ਨ ਪ੍ਰਿੰਸ ਦੀ ਨਵੀਂ ਆਉਣ ਵਾਲੀ ਫ਼ਿਲਮ ਮੁੰਡਾ ਫ਼ਰੀਦਕੋਟੀਆ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ। ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨੂੰ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਦੇ ਮੁੱਖ ਕਿਰਦਾਰ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਹਨ। ਫ਼ਿਲਮ ‘ਚ ਸਰਹੱਦ ਪਾਰ ਦੇ ਪਿਆਰ ਦੀ ਕਹਾਣੀ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਵੱਡੇ ਪਰਦੇ ਉੱਤੇ ਉਤਾਰਿਆ ਜਾਵੇਗਾ। ਇਸ ਫ਼ਿਲਮ ‘ਚ ਪਾਕਿਸਤਾਨ ਦੇ ਫ਼ਰੀਦਕੋਟ ਨੂੰ ਪੇਸ਼ ਕੀਤਾ ਜਾਵੇਗਾ ਜਿੱਥੇ ਰੌਸ਼ਨ ਪ੍ਰਿੰਸ ਗਲਤੀ ਦੇ ਨਾਲ ਪਹੁੰਚ ਜਾਂਦਾ ਹੈ। ਫ਼ਿਲਮ ਦੇ ਟਰੇਲਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤ ਦਰਸ਼ਕਾਂ ਦੇ ਸਨਮੁਖ ਕੀਤੇ ਜਾ ਰਹੇ ਹਨ।