ਹਰ ਇੱਕ ਦੇ ਚਿਹਰੇ ਤੇ ਮੁਸਕਰਾਹਟ ਲੈ ਕੇ ਆਉਂਦਾ ਹੈ 'ਮੁਕਲਾਵਾ' ਫ਼ਿਲਮ ਦਾ ਟਰੇਲਰ, ਦੇਖੋ ਵੀਡਿਓ

ਸੋਨਮ ਬਾਜਵਾ ਤੇ ਐਮੀ ਵਿਰਕ ਦੀ ਫ਼ਿਲਮ 'ਮੁਕਲਾਵਾ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਇਹ ਫ਼ਿਲਮ 24 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ 'ਚ ਐਮੀ ਵਿਰਕ ਅਤੇ ਸੋਨਮ ਬਾਜਵਾ ਤੋਂ ਇਲਾਵਾ ਸਰਬਜੀਤ ਚੀਮਾ, ਗੁਰਪ੍ਰੀਤ ਘੁੱਗੀ, ਅਤੇ ਕਰਮਜੀਤ ਅਨਮੋਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ । ਟਰੇਲਰ ਨੂੰ ਦੇਖਕੇ ਲਗਦਾ ਹੈ ਕਿ ਮੁਕਲਾਵਾ ਫ਼ਿਲਮ ਰੋਮਾਂਟਿਕ ਕਾਮੇਡੀ ਹੈ ।
Ammy Virk
ਇਸ ਫ਼ਿਲਮ ਵਿੱਚ ਉਸ ਜ਼ਮਾਨੇ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਮੁਕਲਾਵੇ ਤੋਂ ਪਹਿਲਾਂ ਕਿਸੇ ਮੁੰਡੇ ਨੂੰ ਉਸ ਦੀ ਘਰਵਾਲੀ ਤੇ ਕਿਸੇ ਕੁੜੀ ਨੂੰ ਉਸ ਦੇ ਘਰਵਾਲੇ ਦਾ ਮੂੰਹ ਦੇਖਣ ਦੀ ਆਜ਼ਾਦੀ ਨਹੀਂ ਸੀ । ਇਹ ਫ਼ਿਲਮ ਰੌਮਾਂਟਿਕ ਹੋਣ ਦੇ ਨਾਲ ਨਾਲ ਕਮੇਡੀ ਨਾਲ ਭਰਪੂਰ ਹੈ । ਇਸ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
https://www.youtube.com/watch?v=elXwYYhQk30
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ 24 ਮਈ ਨੂੰ ਐਮੀ ਵਿਰਕ ਅਤੇ ਸੋਨਮ ਬਾਜਵਾ ਹੀ ਨਹੀਂ ਸਗੋਂ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਵੀ ਰਿਲੀਜ਼ ਹੋਣ ਵਾਲੀ ਹੈ। ਹੁਣ ਦੇਖਣਾ ਹੋਵਗਾ ਇਹਨਾਂ ਦੋ ਵੱਡੇ ਸਟਾਰਜ਼ 'ਚੋਂ ਕਿਸ ਦੀ ਫ਼ਿਲਮ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੁੰਦੀ ਹੈ।