ਮੁਕੇਸ਼ ਖੰਨਾ ਦਾ ਕਪਿਲ ਸ਼ਰਮਾ ਦੇ ਸ਼ੋਅ ’ਤੇ ਫੁੱਟਿਆ ਗੁੱਸਾ, ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਲਗਾਏ ਇਸ ਤਰ੍ਹਾਂ ਦੇ ਇਲਜ਼ਾਮ

By  Rupinder Kaler October 2nd 2020 06:40 PM

'ਦ ਕਪਿਲ ਸ਼ਰਮਾ ਸ਼ੋਅ' ਲੰਬੇ ਸਮੇਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਕਪਿਲ ਦੇ ਸ਼ੋਅ 'ਚ ਬਾਲੀਵੁੱਡ ਤੋਂ ਲੈ ਕੇ ਛੋਟੇ ਪਰਦੇ ਦੇ ਕਈ ਹਰਮਨ ਪਿਆਰੇ ਸਟਾਰਜ਼ ਆ ਚੁੱਕੇ ਹਨ। ਇਸ ਸਭ ਦੇ ਚਲਦੇ 'ਮਹਾਭਾਰਤ' ਦੇ ਕਈ ਕਲਾਕਾਰ ਬਤੌਰ ਮਹਿਮਾਨ ਬਣ ਕੇ ਪਹੁੰਚੇ ਸਨ ਪਰ 'ਮਹਾਭਾਰਤ' ਦੇ 'ਭੀਸ਼ਮ ਪਿਤਾਮਹ' ਮੁਕੇਸ਼ ਖੰਨਾ ਸ਼ੋਅ ਦਾ ਹਿੱਸਾ ਨਹੀਂ ਬਣੇ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਮੁਕੇਸ਼ ਖੰਨਾ ਤੋਂ ਇਹ ਪੁੱਛਿਆ ਜਾਣ ਲੱਗਾ ਕਿ ਉਹ 'ਦ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਕਿਉਂ ਨਹੀਂ ਬਣੇ ।

ਹੋਰ ਪੜ੍ਹੋ

ਗਾਇਕ ਮਨਕਿਰਤ ਔਲਖ ਦੇ ਜਨਮ ਦਿਨ ’ਤੇ ਜਾਣੋਂ ਕਿਸ ਦੇ ਕਹਿਣ ’ਤੇ ਕਬੱਡੀ ਖਿਡਾਰੀ ਤੋਂ ਬਣੇ ਗਾਇਕ

ਆਪਣੀ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਪਰਮਿੰਦਰ ਗਿੱਲ ਨੇ ਆਪਣੀ ਇਸ ਸ਼ੌਰਟ ਮੂਵੀ ‘ਚ ਦਿੱਤਾ ਖ਼ਾਸ ਸੁਨੇਹਾ

mukesh

ਇਸ ਸਭ ਤੋਂ ਬਾਅਦ ਮੁਕੇਸ਼ ਖੰਨਾ ਨੇ ਕਈ ਟਵੀਟ ਕਰਕੇ ਇਸ ਦਾ ਜਵਾਬ ਦਿੱਤਾ ।ਮੁਕੇਸ਼ ਖੰਨਾ ਨੇ ਟਵਿੱਟਰ ਰਾਹੀਂ ਆਪਣੇ ਫੈਨਜ਼ ਨੂੰ ਦੱਸਿਆ ਕਿ ਆਖਿਰ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਉਨ੍ਹਾਂ ਦੇ ਅੰਦਰ ਇੰਨਾ ਗੁੱਸਾ ਕਿਉਂ ਹੈ? ਹਾਲਾਂਕਿ ਬਾਅਦ 'ਚ ਮੁਕੇਸ਼ ਖੰਨਾ ਨੇ ਆਪਮੇ ਟਵੀਟ ਡਿਲੀਟ ਵੀ ਕਰ ਦਿੱਤੇ। ਮੁਕੇਸ਼ ਖੰਨਾ ਨੇ ਟਵੀਟ 'ਚ 'ਦ ਕਪਿਲ ਸ਼ਰਮਾ ਸ਼ੋਅ' 'ਵਾਹਿਆਤ' ਦੱਸਦੇ ਹੋਏ ਪੋਸਟ ਲਿਖੇ। ਉਨ੍ਹਾਂ ਨੇ ਫੇਸਬੁੱਕ 'ਤੇ ਵੀ ਇਕ ਲੰਬਾ-ਚੌੜਾ ਪੋਸਟ ਲਿਖਿਆ ਸੀ ਪਰ ਬਾਅਦ 'ਚ ਸਾਰਾ ਕੁਝ ਡਿਲੀਟ ਕਰ ਦਿੱਤਾ।

mukesh

ਮੁਕੇਸ਼ ਖੰਨਾ ਨੇ ਟਵੀਟ 'ਚ ਲਿਖਿਆ, 'ਇਹ ਪ੍ਰਸ਼ਨ ਵਾਇਰਲ ਹੋ ਚੁੱਕਾ ਹੈ ਕਿ ਮਹਾਭਾਰਤ ਸ਼ੋਅ 'ਚ ਭੀਸ਼ਮ ਪਿਤਾਮਹ ਕਿਉਂ ਨਹੀਂ ਸੀ? ਕਿਸੇ ਦਾ ਕਹਿਣਾ ਹੈ ਕਿ ੀਨਵਟਿੲ ਨਹੀਂ ਕੀਤਾ ਗਿਆ। ਕੋਈ ਕਹਿੰਦਾ ਹੈ ਉਨ੍ਹਾਂ ਨੇ ਖ਼ੁਦ ਮਨਾ ਕੀਤਾ। ਇਹ ਸੱਚ ਹੈ ਕਿ ਮਹਾਭਾਰਤ ਭੀਸ਼ਮ ਦੇ ਬਿਨਾ ਅਧੂਰੀ ਹੈ। ਇਹ ਸੱਚ ਹੈ ਕਿ ਨਿਵਟਿੲ ਨਾ ਕਰਨ ਦਾ ਸਵਾਲ ਹੀ ਨਹੀਂ ਉੱਠਦਾ। ਇਹ ਵੀ ਸੱਚ ਹੈ ਕਿ ਮੈਂ ਖ਼ੁਦ ਮਨਾ ਕਰ ਦਿੱਤਾ ਸੀ’।

mukesh

ਦੂਜੇ ਟਵੀਟ 'ਚ ਉਨ੍ਹਾਂ ਨੇ ਲਿਖਿਆ, 'ਹੁਣ ਇਹ ਵੀ ਸੱਚ ਹੈ ਕਿ ਲੋਕ ਮੈਨੂੰ ਪੁੱਛਣਗੇ ਕਿ ਕਪਿਲ ਸ਼ਰਮਾ ਜਿਹੇ ਵੱਡੇ ਸ਼ੋਅ ਨੂੰ ਕਿਉਂ ਮਨਾ ਕਿਸ ਤਰ੍ਹਾਂ ਕਰ ਸਕਦੇ ਹਨ। ਵੱਡੇ ਤੋਂ ਵੱਡਾ ਐਕਟਰ ਜਾਂਦਾ ਹੈ। ਜਾਂਦੇ ਹੋਣਗੇ ਪਰ ਮੁਕੇਸ਼ ਖੰਨਾ ਨਹੀਂ ਜਾਣਗੇ। ਇਹ ਪ੍ਰਸ਼ਨ ਗੂਫੀ ਨੇ ਮੈਨੂੰ ਪੁੱਛਿਆ ਕਿ ਰਮਾਇਣ ਤੋਂ ਬਾਅਦ ਉਹ ਲੋਕ ਸੱਦਣ ਵਾਲੇ ਹਨ। ਮੈਂ ਕਿਹਾ ਤੁਸੀਂ ਸਾਰੇ ਜਾਓ ਮੈਂ ਨਹੀਂ ਜਾਵਾਂਗਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਲਿਖਿਆ, 'ਕਾਰਨ ਇਹ ਕਿ ਭਾਵੇ ਹੀ ਕਪਿਲ ਸ਼ੋਅ ਪੂਰੇ ਦੇਸ਼ 'ਚ ਹਰਮਨਪਿਆਰਾ ਹੈ ਪਰ ਮੈਨੂੰ ਇਸ ਤੋਂ ਜ਼ਿਆਦਾ ਵਾਹਿਆਤ ਸ਼ੋਅ ਕੋਈ ਨਹੀਂ ਲੱਗਦਾ।

mukesh

ਡਬਲ ਮੀਨਿੰਗ ਗੱਲਾਂ ਨਾਲ ਭਰਪੂਰ, ਅਸ਼ਲੀਲਤਾ ਵੱਲ ਹਰ ਪਲ ਮੁੜਦਾ ਹੋਇਆ ਇਹ ਸ਼ੋਅ ਹੈ। ਜਿਸ 'ਚ ਮਰਦ ਔਰਤਾਂ ਦੇ ਕੱਪੜੇ ਪਾਉਂਦੇ ਹਨ। ਘਟਿਆ ਹਰਕਤਾਂ ਕਰਦੇ ਹਨ ਤੇ ਲੋਕ ਢਿੱਡ ਫੜ ਕੇ ਹੱਸਦੇ ਹਨ।' ਚੌਥੇ ਟਵੀਟ 'ਚ ਮੁਕੇਸ਼ ਖੰਨਾ ਨੇ ਲਿਖਿਆ, 'ਇਸ ਸ਼ੋਅ 'ਚ ਲੋਕ ਕਿਉਂ ਹਾ-ਹਾ ਕਰ ਕੇ ਹੱਸਦੇ ਹਨ, ਮੈਨੂੰ ਅੱਜ ਤਕ ਸਮਝ ਨਹੀਂ ਆਈ। ਇਕ ਬੰਦੇ ਨੂੰ ਸੈਂਟਰ 'ਚ ਬੈਠਾ ਕੇ ਰੱਖਿਆ ਹੈ।

 

View this post on Instagram

 

This weekend only on @sonytvofficial #tkss #thekapilsharmashow #comedy #fun #laughter #sunday #family #familytime #tv #tvshow ?

A post shared by Kapil Sharma (@kapilsharma) on Sep 25, 2020 at 8:49am PDT

ਉਸ ਦਾ ਕੰਮ ਹੈ ਹੱਸਣਾ। ਹਾਸਾ ਨਾ ਵੀ ਆਏ ਤਾਂ ਵੀ ਹੱਸਣਾ। ਇਸ ਦੇ ਉਨ੍ਹਾਂ ਨੂੰ ਪੈਸੇ ਮਿਲਦੇ ਹਨ। ਪਹਿਲਾਂ ਇਸ ਕੰਮ ਲਈ ਸਿੱਧੂ ਭਾਜ਼ੀ ਬੈਠਦੇ ਸਨ। ਹੁਣ ਅਰਚਨਾ ਭੈਣ ਬੈਠਦੀ ਹੈ। ਕੰਮ? ਸਿਰਫ਼ ਹਾਹਾਹਾ ਕਰਨਾ।' ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਤੇ ਤਮਾਮ ਲੋਕਾਂ ਦੇ ੍ਰੲੳਚਟiੋਨ ਸਾਹਮਣੇ ਆ ਰਹੇ ਹਨ।

Related Post